ਸਿੱਖਾਂ 'ਤੇ ਕੀਤੀ ਵਿਵਾਦਿਤ ਟਿੱਪਣੀ ਤੋਂ ਬਾਅਦ ਕਿਰਨ ਬੇਦੀ ਨੇ ਮੰਗੀ ਮੁਆਫ਼ੀ, ਕਿਹਾ- ਮੈਨੂੰ ਗਲਤ ਨਾ ਸਮਝੋ 

ਏਜੰਸੀ

ਖ਼ਬਰਾਂ, ਪੰਜਾਬ

ਮੈਂ ਅਪਣੇ ਭਾਈਚਾਰੇ ਦਾ ਸਭ ਤੋਂ ਵੱਧ ਸਤਿਕਾਰ ਕਰਦੀ ਹਾਂ। 

Kiran Bedi

 

ਚੰਡੀਗੜ੍ਹ - ਪੁਡੂਚੇਰੀ ਦੀ ਸਾਬਕਾ ਰਾਜਪਾਲ ਅਤੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੇ ਸਿੱਖਾਂ ਬਾਰੇ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਮੁਆਫ਼ੀ ਮੰਗ ਲਈ ਹੈ। ਬੇਦੀ ਨੇ ਕਿਹਾ ''ਮੈਂ ਸਭ ਤੋਂ ਵੱਧ ਆਪਣੇ ਭਾਈਚਾਰੇ ਦਾ ਸਤਿਕਾਰ ਕਰਦੀ ਹਾਂ। ਮੈਂ ਬਾਬਾ ਨਾਨਕ ਦੇਵ ਜੀ ਦੀ ਸ਼ਰਧਾਲੂ ਹਾਂ। ਜੋ ਵੀ ਮੈਂ ਕਿਹਾ ਕਿਰਪਾ ਕਰਕੇ ਉਸ ਨੂੰ ਗਲਤ ਨਾ ਸਮਝਿਆ ਜਾਵੇ। ਮੈਂ ਇਸ ਲਈ ਮੁਆਫੀ ਮੰਗਦੀ ਹਾਂ। ਮੈਂ ਆਖਰੀ ਵਿਅਕਤੀ ਹਾਂ ਜਿਸ ਨੇ ਕਿਸੇ ਨੂੰ ਦੁੱਖ ਪਹੁੰਚਾਇਆ ਹੈ। ਮੈਂ ਸੇਵਾ ਵਿਚ ਵਿਸ਼ਵਾਸ ਰੱਖਦੀ ਹਾਂ।'' 

ਕਿਰਨ ਬੇਦੀ ਨੇ ਅੱਗੇ ਕਿਹਾ ਕਿ ਮੈਂ ਉਸੇ ਦਿਨ ਸਵੇਰੇ ਪਾਠ ਅਤੇ ਸੇਵਾ ਕੀਤੀ। ਮੈਂ ਇਕ ਭਗਤ ਹਾਂ। ਮੈਂ ਹਰ ਵੇਲੇ ਬਾਬੇ ਦਾ ਆਸ਼ੀਰਵਾਦ ਲੈਂਦੀ ਹਾਂ। ਮੈਂ ਦਿਨ ਦੀ ਸ਼ੁਰੂਆਤ ਪਾਠ ਨਾਲ ਕੀਤੀ। ਕਿਰਪਾ ਕਰਕੇ ਮੇਰੀ ਨੀਅਤ 'ਤੇ ਸ਼ੱਕ ਨਾ ਕਰੋ। ਬੇਦੀ ਨੇ ਕਿਹਾ ਕਿ ਮੈਂ ਅਪਣੇ ਭਾਈਚਾਰੇ ਦਾ ਸਭ ਤੋਂ ਵੱਧ ਸਤਿਕਾਰ ਕਰਦੀ ਹਾਂ।