ਡੀਸੀ ਵਲੋਂ ਜ਼ਿਲ੍ਹੇ ਦੀ 5ਵੀਂ ਸਾਂਝੀ ਰਸੋਈ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਵਿਚ ਸਾਂਝੀ ਰਸੋਈ ਤਹਿਤ ਗ਼ਰੀਬ ਤੇ ਲੋੜਵੰਦ ਵਰਗ ਨੂੰ ਸਸਤਾ ਅਤੇ ਪੌਸ਼ਟਿਕ ਭੋਜਨ ਮੁਹਈਆ ਕਰਵਾਉਣ ਦੇ ...

Sanghi Rasoi Inauguration

ਮੂਣਕ, : ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਵਿਚ ਸਾਂਝੀ ਰਸੋਈ ਤਹਿਤ ਗ਼ਰੀਬ ਤੇ ਲੋੜਵੰਦ ਵਰਗ ਨੂੰ ਸਸਤਾ ਅਤੇ ਪੌਸ਼ਟਿਕ ਭੋਜਨ ਮੁਹਈਆ ਕਰਵਾਉਣ ਦੇ ਮਿੱਥੇ ਟੀਚੇ ਤਹਿਤ ਅੱਜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹੇ ਦੀ ਪੰਜਵੀਂ ਸਾਂਝੀ ਰਸੋਈ ਦਾ ਮੂਣਕ ਵਿਖੇ ਉਦਘਾਟਨ ਕੀਤਾ। 
ਇਸ ਤੋਂ ਪਹਿਲਾਂ ਸੰਗਰੂਰ, ਭਵਾਨੀਗੜ੍ਹ, ਸੁਨਾਮ ਅਤੇ ਮਲੇਰਕੋਟਲਾ ਵਿਖੇ 'ਸਾਂਝੀ ਰਸੋਈ' ਸਥਾਪਤ ਹੋ ਚੁੱਕੀ ਹੈ ਅਤੇ ਰੋਜ਼ਾਨਾ ਔਸਤਨ 150 ਤੋਂ 200 ਲੋੜਵੰਦ ਖਾਣਾ ਖਾ ਰਹੇ ਹਨ।

ਥੋਰੀ ਨੇ ਕਿਹਾ ਕਿ ਗ਼ਰੀਬ ਲੋਕਾਂ ਨੂੰ ਮਹਿਜ਼ 10 ਰੁਪਏ ਵਿਚ ਵਧੀਆ ਖਾਣਾ ਮੁਹਈਆ ਕਰਵਾਉਣ ਦੀ ਇਸ ਕੋਸ਼ਿਸ਼ ਦਾ ਮੁਢਲਾ ਮਕਸਦ ਇਹੀ ਹੈ ਕਿ ਲੋੜਵੰਦ ਨੂੰ ਖਾਣਾ ਖੁਆਉਣਾ ਪੁੰਨ ਦਾ ਵੱਡਾ ਕਾਰਜ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ-ਅੰਦਰ ਜ਼ਿਲ੍ਹੇ ਦੀਆਂ ਸਾਰੀਆਂ 9 ਸਬ ਡਵੀਜ਼ਨਾਂ ਵਿਚ 'ਸਾਂਝੀ ਰਸੋਈ' ਨੂੰ ਸ਼ੁਰੂ ਕਰਨ ਦਾ ਟੀਚਾ ਮਿਥਿਆ ਗਿਆ ਸੀ ਜਿਸ ਵਿਚੋਂ 50 ਫ਼ੀ ਸਦੀ ਤੋਂ ਵੱਧ ਪੂਰਾ ਕੀਤਾ ਜਾ ਚੁੱਕਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਨੇ ਸਾਂਝੀ ਰਸੋਈ ਵਿਚ ਤਿਆਰ ਕੀਤਾ ਗਿਆ ਭੋਜਨ ਖਾਧਾ। ਉਨ੍ਹਾਂ ਨੇ ਐਸ.ਡੀ.ਐਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਇਸ ਪੁੰਨ ਦੇ ਕਾਰਜ ਨੂੰ ਸਮਾਜ ਸੇਵਕਾਂ ਤੇ ਦਾਨੀਆਂ ਦੇ ਸਹਿਯੋਗ ਨਾਲ ਲਗਾਤਾਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਐਸ.ਪੀ ਅਜੇਪਾਲ ਸਿੰਘ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਹੈਨਰੀ, ਤਹਿਸੀਲਦਾਰ ਰਣਜੀਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਹਾਜ਼ਰ ਸਨ।