ਗੈਂਗਸਟਰ ਨੂੰ ਪਨਾਹ ਦੇਣ ਵਾਲਾ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਨੇ ਦਿਲਪ੍ਰੀਤ ਸਿੰਘ ਢਾਹਾ ਦੀ ਨਿਸ਼ਾਨਦੇਹੀ 'ਤੇ ਉਸ ਦੇ ਇਕ ਸਾਥੀ ਨੂੰ ਨੰਗਲ ਦੇ ਪਿੰਡ ਭਲਾਣ ਤੋਂ ਗ੍ਰਿਫ਼ਤਾਰ ਕੀਤਾ ਹੈ।ਗ੍ਰਿਫ਼ਤਾਰ...

Police Taking Accused to Court

ਐਸ.ਏ.ਐਸ. ਨਗਰ : ਪੰਜਾਬ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਨੇ ਦਿਲਪ੍ਰੀਤ ਸਿੰਘ ਢਾਹਾ ਦੀ ਨਿਸ਼ਾਨਦੇਹੀ 'ਤੇ ਉਸ ਦੇ ਇਕ ਸਾਥੀ ਨੂੰ ਨੰਗਲ ਦੇ ਪਿੰਡ ਭਲਾਣ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਅਰੂਣ ਕੁਮਾਰ ਉਰਫ਼ ਸੰਨੀ ਵਜੋਂ ਹੋਈ ਹੈ ਜੋ ਹਿਸਟਰੀਸ਼ੀਟਰ ਤਾਂ ਹੈ ਹੀ ਉਸ ਦੇ ਨਾਲ ਉਹ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ, ਗੈਂਗਸਟਰ ਰਿੰਦਾ 'ਤੇ ਅਕਾਸ਼ ਨੂੰ ਪਨਾਹ ਦਿੰਦਾ ਰਿਹਾ ਹੈ।

ਮੁਲਜ਼ਮ ਵਿਰੁਧ ਪੁਲਿਸ ਨੇ ਥਾਣਾ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੋਹਾਲੀ ਵਿਚ ਮਾਮਲਾ ਦਰਜ ਕੀਤਾ ਹੈ, ਜਿਸ ਨੂੰ ਅੱਜ ਮੋਹਾਲੀ ਅਦਾਲਤ ਨੇ ਪੇਸ਼ ਕੀਤਾ ਅਰੂਣ ਨੂੰ ਤਿੰਨ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਹੈ। ਪਟਿਆਲਾ ਜੇਲ 'ਚ ਹੋਈ ਸੀ ਢਾਹਾ ਨਾਲ ਮੁਲਾਕਾਤ : ਅਰੂਣ ਕੁਮਾਰ ਉਰਫ਼ ਸੰਨੀ ਵਿਰੁਧ ਥਾਣਾ ਨੰਗਲ 'ਚ ਕਤਲ ਦਾ ਮਾਮਲਾ ਦਰਜ ਹੋਈਆ ਸੀ। ਇਸ ਮਾਮਲੇ 'ਚ ਅਰੂਣ ਨੂੰ 2011 'ਚ ਉਮਰ ਕੈਦ ਦੀ ਸਜਾ ਹੋਈ ਸੀ।

ਜਿਸ ਤੋਂ ਬਾਅਦ 2015 ਵਿਚ ਉਹ ਜ਼ਮਾਨਤ 'ਤੇ ਬਾਹਰ ਆ ਗਿਆ ਸੀ। ਕਤਲ ਕੇਸ ਦੀ ਪਟਿਆਲਾ 'ਚ ਸਜ਼ਾ ਕੱਟਣ ਦੌਰਾਨ 2011 'ਚ ਦਿਲਪ੍ਰੀਤ ਨਾਲ ਅਰੂਣ ਦੀ ਮੁਲਾਕਾਤ ਹੋਈ ਸੀ। ਜਿਸ ਤੋਂ ਬਾਅਦ ਦੋਵਾਂ 'ਚ ਦੋਸਤੀ ਹੋ ਗਈ। 2017 'ਚ ਢਾਹਾ ਨੇ ਅਰੂਣ ਨਾਲ ਮੁੜ ਸੰਪਰਕ ਕੀਤਾ। ਸੂਤਰਾਂ ਅਨੁਸਾਰ ਅਰੂਣ ਨੇ ਹੀ ਢਾਹਾ ਦੀ ਸਕਾਰਪਿਉ ਗੱਡੀ, ਨੈੱਟ ਵਾਲੀ ਡੋਂਗਲ 'ਤੇ ਉਹ ਸਮਾਨ ਪਿੰਡ ਖ਼ੁਰਦੀ ਯਮੁਨਾਨਗਰ ਤੋਂ ਲੈ ਕੇ ਦਿਤਾ ਸੀ। ਅਰੂਣ ਨੇ ਡੋਂਗਲ ਮੋਬਾਈਲ ਸਿਮ ਕਿਸ ਦੇ ਨਾਂ ਤੋਂ ਲੈ ਕੇ ਢਾਹਾ ਨੂੰ ਦਿਤਾ ਸੀ । 

ਢਾਹਾ ਨੂੰ ਹੇਮਕੁੰਟ ਸਾਹਿਬ ਲੈ ਗਿਆ ਸੀ ਮੱਥਾ ਟਕਾਉਣ : ਕਾਬੂ ਕੀਤਾ ਗਿਆ ਮੁਲਜ਼ਮ ਅਰੂਣ ਨਾ ਸਿਰਫ ਢਾਹਾ ਨੂੰ ਨੰਗਲ 'ਚ ਪਨਾਹ ਦਿੰਦਾ ਸੀ ਬਲਕਿ ਹੇਮਕੁੰਟ ਸਾਹਿਬ ਵੀ ਮੱਥਾ ਟਕਾਉਣ ਲੈ ਗਿਆ ਸੀ। ਸੈਲ ਦੇ ਅਧਿਕਾਰੀਆਂ ਅਨੁਸਾਰ ਅਰੂਣ ਸੜਕ ਬਣਾਉਣ ਦੀ ਕੰਪਨੀ ਵਿਚ ਗ੍ਰੇਡਰ ਮਸ਼ੀਨ ਅਪਰੇਟਰ ਦਾ ਕੰਮ ਹਰਿਆਣੇ ਵਿਚ ਕਰਦਾ ਸੀ। ਅਰੂਣ ਜਿਥੇ ਵੀ ਸੜਕਾਂ ਦੀ ਕੰਪਨੀ ਦਾ ਕੰਮ ਕਰਦਾ ਸੀ ਉਸੇ ਜਗ੍ਹਾ 'ਤੇ ਘਰ ਕਿਰਾਏ 'ਤੇ ਲੈ ਕੇ ਰਹਿੰਦਾ ਸੀ ਅਤੇ ਉੱਥੇ ਹੀ ਉਹ ਉਕਤ ਗੈਂਗਸਟਰਾਂ ਨੂੰ ਅਪਣੇ ਕੋਲ ਠਹਿਰਾ ਦਿੰਦਾ ਸੀ।