ਨਸ਼ੇ ਕਰਨ ਵਾਲੇ ਨਸ਼ਿਆਂ ਦਾ ਤਿਆਗ ਕਰਨ : ਕੁਲਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਦੇ ਵਾਰਡ ਨੰਬਰ 5 ਵਿਖੇ ਕਾਂਗਰਸੀ ਆਗੂ ਹੈਪੀ ਸੂਦ ਦੀ ਅਗਵਾਈ ਵਿੱਚ ਲੋਕਾ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਸਾਂਝੀ ਸੱਥ ਮੁਹਿੰਮ ਤਹਿਤ ਪਬਲਿਕ...

Kuljeet Singh Addressing People

ਅਮਲੋਹ : ਸ਼ਹਿਰ ਦੇ ਵਾਰਡ ਨੰਬਰ 5 ਵਿਖੇ ਕਾਂਗਰਸੀ ਆਗੂ ਹੈਪੀ ਸੂਦ ਦੀ ਅਗਵਾਈ ਵਿੱਚ ਲੋਕਾ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਸਾਂਝੀ ਸੱਥ ਮੁਹਿੰਮ ਤਹਿਤ ਪਬਲਿਕ ਮੀਟਿੰਗ ਕੀਤੀ ਗਈ, ਜਿਸ ਵਿੱਚ ਥਾਣਾ ਅਮਲੋਹ ਦੇ ਮੁਖੀ ਕੁਲਜੀਤ ਸਿੰਘ ਅਤੇ ਸਬ ਇੰਸਪੈਕਟਰ ਕੁਲਵੰਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆ ਥਾਣਾ ਮੁਖੀ ਕੁਲਜੀਤ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਹਨ ਉਹ ਨਸ਼ਿਆ ਤਾ ਤਿਆਗ ਕਰਕੇ ਇੱਕ ਚੰਗੇ ਜੀਵਨ ਦੀ ਸੁਰੂਆਤ ਕਰਨ।

ਕੁਲਜੀਤ ਸਿੰਘ ਨੇ ਬੱਚਿਆ ਦੇ ਮਾਪਿਆ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਜੋ ਉਹ ਖਰਚ ਦਿੰਦੇ ਹਨ ਉਸ ਬਾਰੇ ਵੀ ਜਰੂਰ ਪੁੱਛਣ ਕਿ ਉਸਨੇ ਪੈਸੇ ਦੀ ਵਰਤੋਂ ਕੀਤੇ ਗਲਤ ਜਗ੍ਹਾਂ ਤਾ ਨਹੀ ਕੀਤੀ ਅਤੇ ਉਹ ਕਿਹੜੀ ਸੰਗਤ ਕਰਦਾ ਹੈ ਉਸਦੀ ਉਹ ਪੂਰੀ ਜਾਣਕਾਰੀ ਰੱਖਣ। ਇਸ ਮੌਕੇ ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਕੌਸਲ ਮੀਤ ਪ੍ਰਧਾਨ ਬੀਬੀ ਬਲਵਿੰਦਰ ਕੌਰ, ਕੌਸ਼ਲਰ ਹੈਪੀ ਸੇਢਾ,  ਕੁਲਦੀਪ ਦੀਪਾ, ਰੂਪ ਸਿੰਘ, ਦੇਸ਼ ਰਾਜ ਨੰਦਾ, ਸੁਨੀਲ ਪੁਰੀ, ਕੁਲਵੰਤ ਕੌਰ, ਬੇਅੰਤ ਕੌਰ, ਜਸਵਿੰਦਰ ਕੌਰ, ਜਸਵੀਰ ਸਿੰਘ ਅਤੇ ਵੱਡੀ ਗਿਣਤੀ ਵਾਰਡ ਵਾਸ਼ੀ ਹਾਜ਼ਰ ਸਨ।