ਪਿੰਡ ਪੱਧਰ 'ਤੇ ਗੈਰ ਸਿਆਸੀ ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀ ਜਿਲ੍ਹੇ ਦੀਆਂ ਸਮੂਹ ਸਮਾਜਸੇਵੀ ਸੰਸਥਾਵਾਂ ਨੇ ਇੱਕਠੇ ਹੋ ਕੇ ਨਸ਼ਿਆਂ ਵਿਰੁੱਧ ਸ਼ਘੰਰਸ਼ ਅਰੰਭਣ ਲਈ ਟਾਸਕ ਫੌਰਸ ਐਟੀ ਡਰੱਗਸ ਦਾ ਗਠਨ ਕਰਕੇ ਈ.ਟੀ.ਟੀ...

Jaswinder Singh Sidhu

ਕੋਟ ਈਸੇ ਖਾਂ : ਬੀਤੇ ਦਿਨੀ ਜਿਲ੍ਹੇ ਦੀਆਂ ਸਮੂਹ ਸਮਾਜਸੇਵੀ ਸੰਸਥਾਵਾਂ ਨੇ ਇੱਕਠੇ ਹੋ ਕੇ ਨਸ਼ਿਆਂ ਵਿਰੁੱਧ ਸ਼ਘੰਰਸ਼ ਅਰੰਭਣ ਲਈ ਟਾਸਕ ਫੌਰਸ ਐਟੀ ਡਰੱਗਸ ਦਾ ਗਠਨ ਕਰਕੇ ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੂੰ ਜਿਲ੍ਹਾ ਕੌਆਡੀਨੇਟਰ ਨਿਯੁਕਤ ਕੀਤਾ ਹੈ। ਜਿਨ੍ਹਾਂ ਨੇ ਅਹੁੱਦਾ ਸੰਭਾਲਦੇ ਸਾਰ ਹੀ ਨਸ਼ਿਆਂ ਦੇ ਗੜ੍ਹ ਮੰਨੇ ਜਾਦੇ ਪਿੰਡ ਦੋਲੇਵਾਲ ਦੇ ਨੋਜਵਾਨਾਂ ਨੂੰ ਇਕੱਠੇ ਕਰਕੇ ਪਿੰਡ ਪੱਧਰ 'ਤੇ ਨਸ਼ੇ ਵਿਰੁੱਧ ਟਾਸਕ ਫੋਰਸ ਦੀ ਕਮੇਟੀ ਬਣਾਈ

ਅਤੇ ਪ੍ਰਸ਼ਾਸ਼ਣ ਨੂੰ ਨਾਲ ਲੈ ਕੇ ਪਿੰਡ 'ਚ ਨਾਕਾਬੰਦੀ ਕਰਕੇ ਨਸ਼ਾ ਲੈਣ ਆਉਣ ਵਾਲੇ ਲੋਕਾਂ ਨੂੰ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਦੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ ।ਜਸਵਿੰਦਰ ਸਿੰਘ ਸਿੱਧੂ ਨੇ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਰਾਹੀ ਦੱਸਿਆ ਕਿ ਨਸ਼ਾ ਸਾਡੇ ਪੰਜਾਬ ਲਈ ਸ਼ਰਾਪ ਬਣ ਚੁੱਕਿਆ ਹੈ ਜਿਸ ਲਈ ਪੰਜਾਬ ਦੇ ਲੋਕਾਂ ਨੂੰ ਖੁੱਦ ਮੈਦਾਨੇ ਜੰਗ 'ਚ ਕੁੱਦਣਾ ਪਵੇਗਾ ਜੇ ਅਸੀ ਆਪਣੇ ਨੌਜਵਾਨ ਬਚਾਉਣੇ ਹਨ ਤੇ ਸਾਨੂੰ ਨਸ਼ਿਆ ਦੇ ਸੌਦਾਗਰਾਂ ਵਿਰੁੱਧ ਪਿੰਡਾਂ 'ਚ ਲਾਮਬੱਧ ਹੋਣਾ ਪਵੇਗਾ ਕੋਈ ਇਕੱਲਾ ਵਿਅਕਤੀ ਜਾਂ ਇਕੱਲਾ ਪਿੰਡ ਇਹਨਾਂ ਲੋਕਾਂ ਵਿਰੁਧ ਨਹੀ ਲੜ ਸਕਦਾ। 

ਇਸ ਲਈ ਸਾਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਿਆਸੀ ਰੰਜਿਸ਼ਾ ਦੂਸ਼ਣਬਾਜ਼ੀ ਛੱਡਕੇ ਭਾਈਚਾਰਕ ਸਾਂਝ ਨਾਲ ਅੱਗੇ ਆਉਣਾ ਪਵੇਗਾ। ਉਹਨਾਂ ਕਿਹਾ ਕਿ ਸਾਡੀ ਸੰਸਥਾ ਨੇ ਬੀਤੇ ਦਿਨ ਐਸ.ਐਸ.ਪੀ ਮੋਗਾ ਗੁਰਪ੍ਰੀਤ ਸਿੰਘ ਤੂਰ ਨਾਲ ਮੀਟਿੰਗ ਕਰਕੇ ਇਸ ਮਸਲੇ 'ਤੇ ਲੰਬੀ ਵਿਚਾਰ ਚਰਚਾ ਕੀਤੀ ਹੈ ਕਿਵੇ ਇਸ ਬੀਮਾਰੀ ਤੋ ਅਸੀ ਛੁਟਕਾਰਾ ਪਾ ਸਕਦੇ ਹਾਂ ਜਿਸ ਲਈ ਉਹਨਾਂ ਨੇ ਵੀ ਆਪਣੇ ਕੀਮਤੀ ਸੁਝਾਅ ਕਮੇਟੀ ਨਾਲ ਸਾਝੇ ਕੀਤੇ ਹਨ ਜਲਦ ਹੀ ਸਾਰੇ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਕੇ ਜਬਰਸਤ ਲਹਿਰ ਅਰੰਭੀ ਜਾਵੇਗੀ। 

ਪਿੰਡ ਪੱਧਰ 'ਤੇ ਗੈਰ ਸਿਆਸੀ ਨੌਜਵਾਨਾਂ ਦੀਆਂ ਕਮੇਟੀਆਂ ਗਠਨ ਕੀਤੀਆਂ ਜਾ ਰਹੀਆਂ ਜੋ ਟਾਸਕ ਫੌਰਸ ਨਾਲ ਕੰਮ ਕਰਨਗੇ ਜਿਨਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਟਾਸਕ ਫੋਰਸ ਅਤੇ ਪ੍ਰਸ਼ਾਸਣ ਦੀ ਹੋਵੇਗੀ ਅਤੇ ਉਹ ਚਿੱਟੇ ਦੇ ਖਾਤਮੇ ਲਈ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ 'ਚ ਲਿਜਾਣ ਲਈ ਠੋਸ ਉਪਰਾਲੇ ਕਰਨਗੇ।