ਮੰਗਾਂ ਨਾ ਮੰਨੀਆਂ ਤਾਂ ਸਰਕਾਰ ਦੀ ਵੀਡੀਊ ਜਨਤਕ ਕੀਤੀ ਜਾਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜ ਇਥੇ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਰੋਜ ਛਪੜੀਵਾਲਾ, ਡਿਪਟੀ ਸਕੱਤਰ ਬਲਵਿੰਦਰ ਕੌਰ ਖੋਸਾ, ਵਿੱਤ ਸਕੱਤਰ ਗੁਰਚਰਨ ਕੌਰ...

Anganwadi Workers Union

ਮੋਗਾ,  ਅਜ ਇਥੇ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਰੋਜ ਛਪੜੀਵਾਲਾ, ਡਿਪਟੀ ਸਕੱਤਰ ਬਲਵਿੰਦਰ ਕੌਰ ਖੋਸਾ, ਵਿੱਤ ਸਕੱਤਰ ਗੁਰਚਰਨ ਕੌਰ ਮੋਗਾ, ਸ਼ਿੰਦਰਪਾਲ ਕੌਰ, ਅਮਰਜੀਤ ਕੌਰ ਧਾਦਰਾਂ ਸੰਗਰੂਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ  ਆਲ ਇੰਡੀਆ ਆਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਪੰਜਾਬ (ਏਟਕ) ਦੀ ਮੀਟਿੰਗ ਸਮਾਜਿਕ ਸੁਰੱਖਿਆ ਇਸਤਰੀ ਬਾਲ-ਵਿਕਾਸ ਵਿਭਾਗ ਦੇ ਮੰਤਰੀ ਅਰੁਣਾ ਚੌਧਰੀ ਜੀ ਨਾਲ ਹੋਈ। 

ਮੀਟਿੰਗ ਬਹੁਤ ਹੀ ਸਦਭਾਵਨਾ ਵਾਲੇ ਮਾਹੌਲ ਵਿਚ ਹੋਈ। ਮੀਟਿੰਗ ਵਿਚ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ “ਅਸੀਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਸਿੱਖਿਆ ਵਿਭਾਗ ਦੇ ਮੰਤਰੀ ਓ.ਪੀ. ਸੋਨੀ ਨਾਲ 17 ਤਾਰੀਕ ਤੋਂ ਪਹਿਲਾਂ ਪਹਿਲਾਂ ਮੀਟਿੰਗ ਕਰਾਂਗੇ ਤੇ 17 ਤਾਰੀਕ ਨੂੰ ਵਰਕਰਾਂ/ਹੈਲਪਰਾਂ ਨੂੰ ਕੁੱਝ ਦੇ ਕੇ ਹੀ ਭੇਜਾਂਗ''। ਪਰ ਜਥੇਬੰਦੀ ਆਪਣੀ ਮੰਗਾਂ ਤੇ ਡਟੀ ਹੋਈ ਹੈ ਕਿ ਵਰਕਰ/ਹੈਲਪਰ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ ਅਤੇ ਰਿਟਾਇਰ ਹੋਣ ਤੇ ਵਰਕਰ ਖਾਲੀ ਹੱਥ ਘਰ ਨਾ ਜਾਵੇ। ਜਿਸ ਨੇ ਸਾਰੀ ਜ਼ਿੰਦਗੀ ਸੇਵਾ ਵਿਚ ਨਿਭਾ ਦਿੱਤੀ ਹੋਵੇ ਉਸ ਨੂੰ ਜ਼ਰੂਰ ਰਿਟਾਇਰਮੈਂਟ ਤੇ ਕੁੱਝ ਨਾ ਕੁੱਝ ਦੇ ਕੇ ਘਰ ਭੇਜਿਆ ਜਾਵੇ। 

ਪ੍ਰੀ-ਨਰਸਰੀ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿਚ ਤੁਰੰਤ ਵਾਪਸ ਭੇਜੇ ਜਾਣ। ਮਾਣਯੋਗ ਮੰਤਰੀ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਵਰਕਰ/ਹੈਲਪਰ ਲਈ ਕੁੱਝ ਸੋਚ ਰਹੇ ਹਾਂ। ਸੂਬਾ ਪ੍ਰਧਾਨ ਸਰੋਜ ਛਪੜੀਵਾਲਾ ਤੇ ਡਿਪਟੀ ਸਕੱਤਰ ਬਲਵਿੰਦਰ ਖੋਸਾ ਨੇ ਕਿਹਾ ਕਿ ਵਰਕਰਾਂ/ਹੈਲਪਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 17 ਜੁਲਾਈ ਤੋਂ ਬਾਅਦ ਵੀਡੀਓ ਦੀ ਸੀ.ਡੀ. ਲੋਕਾਂ ਵਿਚ ਲੈ ਕੇ ਜਾਵਾਂਗੇ ਤੇ ਪਿੰਡਾਂਂ, ਸ਼ਹਿਰਾਂ, ਮੁਹੱਲਿਆਂ ਵਿਚ ਜਾਗੋ ਕੱਢ ਕੇ ਲੋਕਾਂ ਨੂੰ ਜਗਾਇਆ ਜਾਵੇਗਾ।