ਜਥੇਦਾਰ ਬੈਂਸ ਵਲੋਂ ਮੋਦੀ ਤੇ ਬਾਦਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਉਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਜੀ.ਪੀ.ਸੀ ਮੈਂਬਰ, ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ...

Jathedar Balwinder SIngh Bains

ਲੁਧਿਆਣਾ, ਐਸ.ਜੀ.ਪੀ.ਸੀ ਮੈਂਬਰ, ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿਛਲੇ ਦਿਨੀਂਂ ਮਲੋਟ ਵਿਖੇ  ਹੋਈ  ਰੈਲੀ ਦੌਰਾਨ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੀ ਆਨ, ਬਾਨ ਤੇ ਸ਼ਾਨ ਪਗੜੀ ਦਾ ਨਿਰਾਦਰ ਕੀਤਾ ਹੈ, ਜਿਸ ਲਈ  ਜਿੱਥੇ   ਨਰਿੰਦਰ  ਮੋਦੀ  ਜ਼ਿੰਮੇਵਾਰ ਹਨ, ਉੱਥੇ ਮੰਚ ਤੇ ਮੌਜੂਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਰਾਬਰ ਦੇ ਦੋਸ਼ੀ ਹਨ।

ਇਸ ਲਈ ਮੋਦੀ ਸਮੇਤ ਬਾਦਲ ਪਰਿਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਇਸ ਦੌਰਾਨ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਪਗੜੀ ਸਿੱਖੀ ਦੀ ਪ੍ਰਤੀਕ ਹੈ ਅਤੇ ਇਸ ਪਗੜੀ ਲਈ ਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਇਕ ਪਾਸੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਪਿਆਰੇ ਸਾਜ ਕੇ ਆਪਣੇ ਸਿੱਖਾਂ ਨੂੰ ਪੰਜ ਕੱਕਾਰਾਂ ਦੇ ਧਾਰਣੀ ਬਣਾਇਆ ਉੱਥੇ ਆਪਣੇ ਕੇਸਾਂ ਦੀ ਰਾਖੀ ਲਈ ਸਿਰ ਤੇ ਪਗੜੀ ਬੰਨਣ ਦਾ ਮਾਣ ਬਸ਼ਖਿਆ। 

ਦੂਜੇ ਪਾਸੇ ਅਨੇਕਾਂ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਅਲੱਗ ਪਹਿਚਾਣ ਹੈ ਅਤੇ ਪਗੜੀ ਨੂੰ ਵੀ ਉੱਥੇ ਪੂਰਾ ਮਾਣ ਸਨਮਾਨ ਮਿਲਦਾ ਹੈ ਅਤੇ ਕਈ ਦੇਸ਼ਾਂ ਵਿੱਚ ਪਗੜੀ ਬੰਨ੍ਹ ਕੇ ਹੀ ਸਿੱਖ ਪੁਲਸ ਅਤੇ ਫ਼ੌਜ ਤਕ ਦੀ ਨੌਕਰੀ ਕਰਦੇ ਹਨ, ਅਤੇ ਜਦੋਂ ਕਦੀ ਪਗੜੀ ਸਬੰਧੀ ਕਿਸੇ ਬਾਹਰਲੇ ਮੁਲਕ ਵਿਚ ਕੋਈ ਗੱਲ ਹੁੰਦੀ ਹੈ ਤਾਂ ਫਰਾਂਸ, ਅਮਰੀਕਾ,

ਕੈਨੇਡਾ ਤੇ ਹੋਰਨਾਂ ਬਾਹਰਲੇ ਮੁਲਕਾਂ ਦੇ ਸਿੱਖ ਸਮੇਤ ਸਾਡੇ ਦੇਸ਼ ਦੇ ਸਿੱਖ ਉੱਥੋਂ ਦੀਆਂ ਸਰਕਾਰਾਂ ਕੋਲ ਰੋਸ ਜ਼ਾਹਰ ਹੀ ਨਹੀਂ ਕਰਦੇ, ਸਗੋਂ ਸਰਕਾਰਾਂ ਨੂੰ ਮਜਬੂਰ ਕਰ ਦਿੰਦੇ ਹਨ ਕਿ ਉਹ ਪਗੜੀ ਵਿਰੁਧ ਦਿਤੇ ਗਏ ਫ਼ੈਸਲੇ ਨੂੰ ਬਦਲਣ ਤੇ ਇੱਥੇ ਅਪਣੇ ਹੀ ਦੇਸ਼ ਦੇ ਸਿੱਖਾਂ ਦੇ ਅਪਣੇ ਹੀ ਰਾਜ ਪੰਜਾਬ ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਪਗੜੀ ਸਬੰਧੀ ਅਜਿਹਾ ਕਰ ਰਿਹਾ ਹੈ, ਜਿਸ ਨਾਲ ਸਿਰ ਸ਼ਰਮ ਨਾਲ ਝੁਕ ਗਿਆ ਹੈ।