ਪੰਜਾਬੀ ਯੂਨੀਵਰਸਟੀ 'ਚ ਨਿੰਮ ਲਗਾਉਣ ਦੀ ਮੁਹਿੰਮ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਪ੍ਰੋ ਬੀ.ਐੱਸ ਘੁੰਮਣ ਦੀ ਅਗਵਾਈ ਹੇਠ ਸੰਤ ਬਲਵੀਰ ਸਿੰਘ ਸੀਚੇਵਾਲ ਦੁਆਰਾ ਰੁੱਖ ਲਾਉਣ ਦੀ ਮੁਹਿੰਮ ...

Planting Neem

ਬਹਾਦਰਗੜ੍ਹ, ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਪ੍ਰੋ ਬੀ.ਐੱਸ ਘੁੰਮਣ ਦੀ ਅਗਵਾਈ ਹੇਠ ਸੰਤ ਬਲਵੀਰ ਸਿੰਘ ਸੀਚੇਵਾਲ ਦੁਆਰਾ ਰੁੱਖ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੁਹਿੰਮ ਦੇ ਪਹਿਲੇ ਪੜ੍ਹਾਅ ਵਿੱਚ ਭਾਈ ਵੀਰ ਸਿੰਘ ਹੋਸਟਲ ਵਿਖੇ ਵੱਡੀ ਗਿਣਤੀ ਵਿੱਚ ਨਿੰਮ ਦੇ ਬੂਟੇ ਲਗਾਏ ਗਏ। ਦੂਜੇ ਪੜ੍ਹਾਅ ਵਿੱਚ ਹੋਸਟਲ ਵਿਖੇ ਹਰਬਲ ਪਾਰਕ ਵਿਕਸਿਤ ਕਰਨ ਦੀ ਤਜਵੀਜ਼ ਨੂੰ ਵੀ.ਸੀ. ਪ੍ਰੋ ਬੀ.ਐੱਸ ਘੁੰਮਣ ਅਤੇ ਸੰਤ ਸੀਚੇਵਾਲ ਵਲੋਂ ਸ਼ੁਰੂ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ।

ਇਸ ਮੌਕੇ ਸੀਚੇਵਾਲ ਹੋਰਾਂ ਨੇ ਕਿਹਾ ਕਿ ਅਜੌਕੇ ਸਮੇਂ ਵਿੱਚ ਕੁਦਰਤ ਵਲੋਂ ਮਿਲੀਆਂ ਦਾਤਾਂ ਹਵਾ, ਪਾਣੀ, ਮਿੱਟੀ, ਰੁੱਖ ਦੀ ਸਾਂਭ-ਸੰਭਾਲ ਕਰਨਾ ਹੀ ਮਨੁੱਖਤਾ ਦਾ ਸੱਚਾ ਧਰਮ ਹੈ। ਮੌਕੇ 'ਤੇ ਵਾਈਸ ਚਾਂਸਲਰ ਸਾਹਿਬ ਵੱਲੋਂ ਇਸ ਕਾਰਜ ਨੂੰ ਨਿਪਰੇ ਚਾੜ੍ਹਨ ਲਈ ਡੀਨ ਵਿਦਿਆਰਥੀ ਭਲਾਈ ਪ੍ਰੋ. ਤਾਰਾ ਸਿੰਘ, ਹੋਸਟਲ ਵਾਰਡਨ ਡਾ. ਗੁਰਪ੍ਰੀਤ ਸਿੰਘ ਬਰਾੜ, ਪਰਮ ਬੱਲ ਅਤੇ ਸਮੁੱਚੀ ਪੇਫਾ ਟੀਮ ਵਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।

ਇਸ ਤੋਂ ਇਲਾਵਾ ਡਾ. ਜਸਬੀਰ ਸਿੰਘ ਵਲੋਂ ਲਿਖਤ, ਸੰਤ ਸੀਚੇਵਾਲ ਦੁਆਰਾ ਵਾਤਾਵਰਨ ਨੂੰ ਬਚਾਉਣ ਲਈ ਨਿਭਾਈ ਭੂਮਿਕਾ 'ਤੇ ਆਧਾਰਿਤ ਪੁਸਤਕ ਨੂੰ ਰੀਲੀਜ਼ ਕੀਤਾ। ਇਸ ਮੌਕੇ ਐੱਚ.ਆਰ.ਡੀ.ਸੀ ਦੇ ਡਾਇਰੈਕਟਰ ਪ੍ਰੋ ਯੋਗਰਾਜ, ਯੂਨੀਵਰਸਿਟੀ ਦੇ ਸਾਰੇ ਹੋਸਟਲ ਵਾਰਡਨ ਸਾਹਿਬਾਨ ਅਤੇ ਹੋਸਟਲ ਨੰ: 5 ਦੇ ਸਾਰੇ ਕਰਮਚਾਰੀ ਹਾਜ਼ਰ ਸਨ।