ਬਰਸਾਤ ਨਾਲ ਮਹਾਂਨਗਰ ਲੁਧਿਆਣਾ ਹੋਇਆ ਜਲ-ਥਲ, ਲੋਕ ਪ੍ਰੇਸ਼ਾਨ
ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਆਦ ਅੱਜ ਸਵੇਰੇ ਪਈ ਬਰਸਾਤ ਨੇ ਮੌਸਮ ਤਾਂ ਖੁਸ਼ਗਵਾਰ ਬਣਾ ਦਿਤਾ। ਪਰ ਮਹਾਂਨਗਰ ਲੁਧਿਆਣਾ ਇਸ ਕੁਝ ਸਮੇਂ ਦੀ ...
ਲੁਧਿਆਣਾ, ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਆਦ ਅੱਜ ਸਵੇਰੇ ਪਈ ਬਰਸਾਤ ਨੇ ਮੌਸਮ ਤਾਂ ਖੁਸ਼ਗਵਾਰ ਬਣਾ ਦਿਤਾ। ਪਰ ਮਹਾਂਨਗਰ ਲੁਧਿਆਣਾ ਇਸ ਕੁਝ ਸਮੇਂ ਦੀ ਬਰਸਾਤ ਨਾਲ ਹੀ ਜਲ-ਥਲ ਬਣ ਗਿਆ। ਜਿਸ ਕਰ ਕੇ ਹਰ ਪਾਸੇ ਸੜਕਾਂ 'ਤੇ ਖੜ੍ਹੇ ਪਾਣੀ ਅਤੇ ਟ੍ਰੈਫ਼ਿਕ ਜਾਮ ਨੇ ਲੁਧਿਆਣਵੀਆਂ ਨੂੰ ਪ੍ਰੇਸ਼ਾਨ ਕੀਤਾ ਉਸ ਦੇ ਨਾਲ ਹੀ ਨਗਰ ਨਿਗਮ ਦੇ ਪੁਖਤਾ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਦਿਤੀ।
ਅੱਜ ਪਈ ਬਰਸਾਤ ਨਾਲ ਲੁਧਿਆਣਾਂ ਦੀਆਂ ਕਰੀਬ ਸਾਰੀਆਂ ਸੜਕਾਂ ਦੀ ਪਾਣੀ ਵਿਚ ਡੁੱਬ ਗਈਆਂ। ਜਮਾਲਪੁਰ ਤੋਂ ਸਮਾਰਲਾਂ ਚੌਂਕ ਤਕ ਹਾਈਵੇ 95 ਪਾਣੀ ਨਾਲ ਭਰ ਗਿਆ। ਜਿਸ ਕਰ ਕੇ ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਦਾ ਜਾਮ ਲਗਿਆ। ਇਸ ਤੋਂ ਇਲਾਵ ਢੋਲੇਵਾਲ, ਘੰਟਾ ਘਰ, ਗਿੱਲ ਰੋਡ, ਹੇਬੋਵਾਲ ਸਮੇਤ ਹਰ ਪਾਸੇ ਪਾਣੀ ਹੀ ਪਾਣੀ ਸੀ। ਕਈ ਥਾਵਾਂ 'ਤੇ ਸੀਵਰੇਜ ਉਵਰਫਲੋਅ ਹੋ ਗਏ। ਕਈ ਮੁਹਲਿਆਂ ਵਿਚ ਤਾਂ ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ, ਜਿਸ ਕਰ ਕੇ ਸਕੂਲ ਜਾਣ ਵਾਲੇ ਬੱਚੇ ਅਤੇ ਅਪਣੇ ਕੰਮਾਂ 'ਤੇ ਜਾਣ ਵਾਲੇ ਡੇਲੀ ਰੁਟੀਨ ਵਾਲੇ ਲੋਕ ਪ੍ਰੇਸ਼ਾਨ ਹੋਏ।