ਐਸ.ਐਸ.ਪੀ ਸਿੱਧੂ ਨੇ ਲੋਕਾਂ ਦੀਆਂ ਮੁਸ਼ਕਲਾਂ ਕੀਤੀਆਂ ਹੱਲ
ਜ਼ਿਲ੍ਹਾ ਸੰਗਰੂਰ ਵਿਖੇ ਦੂਜੀ ਵਾਰ ਬਤੌਰ ਐਸ.ਐਸ.ਪੀ ਸੇਵਾਵਾਂ ਨਿਭਾਉਣ ਤੋਂ ਬਾਅਦ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਵਿਖੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲ ਲਿਆ ਹੈ।ਸੰਗਰੂਰ...
ਸੰਗਰੂਰ: ਜ਼ਿਲ੍ਹਾ ਸੰਗਰੂਰ ਵਿਖੇ ਦੂਜੀ ਵਾਰ ਬਤੌਰ ਐਸ.ਐਸ.ਪੀ ਸੇਵਾਵਾਂ ਨਿਭਾਉਣ ਤੋਂ ਬਾਅਦ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਵਿਖੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਸੰਗਰੂਰ ਵਿਖੇ ਸੇਵਾਵਾਂ ਨਿਭਾਉਂਦਿਆਂ ਸਿੱਧੂ ਨੇ ਹਰ ਵਰਗ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਤੋਂ ਹਲ ਕਰਵਾਉਣ ਨੂੰ ਹਮੇਸ਼ਾਂ ਪਹਿਲ ਦਿਤੀ।
ਸਿੱਧੂ ਨੇ ਦਸਿਆ ਕਿ ਮਾੜੇ ਅਨਸਰਾਂ ਵਿਰੁਧ ਕਾਰਵਾਈ ਕਰਦਿਆਂ 67 ਗਰੋਹਾਂ ਦੇ ਵਿਅਕਤੀਆਂ ਨੂੰ ਕਾਬੂ ਕਰ ਕੇ 26 ਮਾਮਲੇ ਟਰੇਸ ਕੀਤੇ, ਗੈਗਸਟਰਾਂ ਅਤੇ ਮਾੜ੍ਹੇ ਅਨਸਰਾਂ ਕੋਲੋਂ 32 ਪਿਸਟਲ/ਰਿਵਾਲਵਰ ਅਤੇ 01 ਰਾਇਫ਼ਲ ਸਮੇਤ 594 ਕਾਰਤੂਸ ਬਰਾਮਦ ਕੀਤੇ ਤੇ ਅੰਨੇ ਕਤਲ ਕੇਸਾਂ ਦੇ 09 ਮੁਕੱਦਮੇ ਟਰੇਸ ਕੀਤੇ।
ਉਨ੍ਹਾਂ ਦਸਿਆ ਕਿ ਜ਼ਿਲ੍ਹੇ ਅੰਦਰ ਮੁੱਖ ਧਰਨੇ/ਐਜੀਟੇਸਨਾਂ ਪੁਲਿਸ ਦੀ ਕਾਰਗੁਜ਼ਾਰੀ ਸਦਕਾ ਸਾਂਤੀਪੂਰਵਕ ਹਲ ਕੀਤੀਆ ਗਈਆਂ ਅਤੇ ਨਸ਼ਾ ਛੁਡਾਊ ਮੁਹਿੰਮ ਤਹਿਤ ਵੱਡੇ ਪੱਧਰ 'ਤੇ 02 ਸਾਇਕਲ ਰੈਲੀਆਂ ਕੀਤੀਆ ਗਈਆਂ।
ਉਨ੍ਹਾਂ ਦਸਿਆ ਕਿ ਪੰਜਾਬ ਪੁਲਿਸ ਵਿਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਹੌਸਲਾ ਅਫ਼ਜਾਈ ਲਈ 9 ਹੌਲਦਾਰਾਂ ਨੂੰ ਸਬ ਥਾਣੇਦਾਰ ਦੀ ਤਰੱਕੀ, 60 ਕਰਮਚਾਰੀਆਂ ਨੂੰ ਡੀ. ਜੀ. ਪੀ. ਡਿਸਕ ਅਤੇ ਵੱਖ-ਵੱਖ ਕਰਮਚਾਰੀਆਂ ਨੂੰ 5617 ਪ੍ਰਸ਼ੰਸਾ ਦਿਤੇ ਗਏ ਅਤੇ ਮਾੜੀ ਕਾਰਗੁਜ਼ਾਰੀ ਕਾਰਨ 2 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਗਿਆ।
ਉਨ੍ਹਾਂ ਦÎਸਿਆ ਕਿ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਵੈਲਫ਼ੇਅਰ ਲਈ ਪੁਲਿਸ ਲਾਈਨ ਵਿਖੇ ਇੰਡੀਆ ਪੱਧਰ 'ਤੇ ਸਕੈਟਿੰਗ ਰਿੰਗ, ਮਾਡਰਨ ਪ੍ਰੋਵੀਜ਼ਨਲ ਸਟੋਰ, ਹਸਪਤਾਲ ਵਿੱਚ ਆਟੋਮੈਟਿਕ ਬਲੱਡ ਸੈਂਪਲ ਮਸ਼ੀਨਾਂ, ਸਟੇਡੀਅਮ ਦਾ ਟਰੈਕ, ਜੀ.ਓ ਜਿੰਮ, ਬੱਚਿਆ ਦਾ ਪਾਰਕ, ਮੈਸ, ਸ਼ੂਟਿੰਗ ਰੇਂਜ ਤੇ ਪੁਰਾਣੀ ਜਿੰਮ ਦਾ ਨਵੀਨੀਕਰਨ ਕਰਵਾਇਆ ਗਿਆ।