ਮਲਟੀਪਲੈਕਸ ਤੇ ਸਿਨੇਮਾ ਘਰਾਂ ਤੋਂ ਪਹਿਲੀ ਵਾਰ ਵਸੂਲੇ ਜਾਣਗੇ ਇਸ਼ਤਿਹਾਰਾਂ 'ਤੇ ਟੈਕਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਮਲਟੀ ਪਲੈਕਸ਼ ਅਤੇ ਸਿਨੇਮਾ ਘਰਾਂ 'ਤੇ ਇਸ਼ਤਿਹਾਰ ਪ੍ਰਸਾਰਤ ਕਰਨ 'ਤੇ ਹਰ ਹਫ਼ਤੇ 24 ਹਜ਼ਾਰ ਰੁਪਏ ਟੈਕਸ ਵਸੂਲਣ ਲਈ ਸਿਨੇਮਾ....

Multiplex

ਚੰਡੀਗੜ੍ਹ, ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਮਲਟੀ ਪਲੈਕਸ਼ ਅਤੇ ਸਿਨੇਮਾ ਘਰਾਂ 'ਤੇ ਇਸ਼ਤਿਹਾਰ ਪ੍ਰਸਾਰਤ ਕਰਨ 'ਤੇ ਹਰ ਹਫ਼ਤੇ 24 ਹਜ਼ਾਰ ਰੁਪਏ ਟੈਕਸ ਵਸੂਲਣ ਲਈ ਸਿਨੇਮਾ ਮਾਲਕਾਂ ਨੂੰ ਨੋਟਿਸ ਭੇਜੇ ਗਏ ਹਨ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਵਲੋਂ ਸ਼ਹਿਰ ਦੇ ਮਲਟੀ ਪਲੈਕਸਾਂ, ਥੀਏਟਰਾਂ ਅਤੇ ਸਿੰਗਲ ਸਕਰੀਨ ਸਿਨੇਮਾਂ ਘਰਾਂ ਨੂੰ ਟੈਕਸ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ। 

ਦੱਸਣਯੋਗ ਹੈ ਕਿ ਨਗਰ ਨਿਗਮ ਨੂੰ ਇਸ ਨਾਲ ਮੋਟੀ ਕਮਾਈ ਹੋਵੇਗੀ ਕਿਉਂਕਿ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ 30 ਦੇ ਕਰੀਬ ਸਿਨੇਮਾ ਸਕਰੀਨਾਂ ਚਲਦੀਆਂ ਹਨ ਪਰ ਥੀਏਟਰ ਮਾਲਕਾਂ ਵਲੋਂ ਭਾਰੀ ਵਿਰੋਧ ਹੋਣ ਲੱਗਾ ਹੈ। ਨਗਰ ਨਿਗਮ ਟੈਕਸ ਨਹੀਂ ਲਾ ਸਕਦਾ : ਵਿਨੋਦ ਵਸ਼ਿਸ਼ਟ : ਉਘੇ ਜੀ.ਐਸ.ਟੀ. ਟੈਕਸ ਅਤੇ ਐਕਸਾਈਜ਼ ਟੈਕਸੇਸ਼ਨ ਦੇ ਮਾਹਿਰ ਵਿਨੋਦ ਵਸ਼ਿਸ਼ਟ ਦਾ ਕਹਿਣਾ ਹੈ ਕਿ ਨਗਰ ਨਿਗਮ ਚੰਡੀਗੜ੍ਹ ਐਡਵਰਟਾਈਜ਼ਮੈਂਟ ਕੈਪੀਟਲ ਕੰਟਰੋਲ ਐਕਟ 1954 ਦੀ ਧਾਰਾ 12 ਜੋ ਚੰਡੀਗੜ੍ਹ ਸ਼ਹਿਰ 'ਤੇ ਲਾਗੂ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਨਗਰ ਨਿਗਮ 1994 ਦੇ ਪੰਜਾਬ ਮਿਊਂਸਪਲ ਐਕਟ ਅਧੀਨ 1996 ਦੇ ਹੱਕ 'ਚ ਆਈ ਹੈ, ਇਸ ਲਈ ਇਹ ਨਿਯਮ ਚੰਡੀਗੜ੍ਹ 'ਚ ਲਾਗੂ ਨਹੀਂ ਹੁੰਦੇ। ਨਗਰ ਨਿਗਮ ਨੂੰ ਫ਼ੈਸਲੇ 'ਤੇ ਵਿਚਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਜੀ.ਐਸ.ਟੀ. ਦੀ ਲਿਸਟ 'ਚੋਂ ਇਹ ਟੈਕਸ ਵਸੂਲਣ ਨੂੰ ਪਿਛਲੇ ਸਾਲ ਬਾਹਰ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਊਂਸਪਲ ਐਕਟ (ਸੋਧੇ ਹੋਏ) ਅਨੁਸਾਰ ਪੰਜਾਬ ਸਰਕਾਰ ਐਡਵਰਟਾਈਜ਼ਮੈਂਟ