ਖੂਬਸੂਰਤ ਟਾਊਨਸ਼ਿਪ ਦੇ ਰੂਪ 'ਚ ਉੱਭਰ ਰਿਹਾ ਹੈ ਹਾਊਸਿੰਗ ਪ੍ਰਾਜੈਕਟ Riverdale Aerovista

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟ੍ਰਾਈਸਿਟੀ ਵਿਚ ਕੰਪੋਸਟਿੰਗ ਸਿਸਟਮ ਸਥਾਪਤ ਕਰਨ ਵਾਲੀ ਪਹਿਲੀ ਹਾਊਸਿੰਗ ਸੁਸਾਇਟੀ ਬਣੀ ਰਿਵਰਡੇਲ ਐਰੋਵਿਸਟਾ

Housing Project Riverdale Aerovista Emerging as Beautiful Township

ਚੰਡੀਗੜ੍ਹ: ਹਾਊਸਿੰਗ ਪ੍ਰਾਜੈਕਟ ਰਿਵਰਡੇਲ ਐਰੋਵਿਸਟਾ ਏਅਰਪੋਰਟ ਰੋਡ 'ਤੇ ਖ਼ੂਬਸੂਰਤ ਟਾਊਨਸ਼ਿਪ ਦੇ ਰੂਪ ਵਿਚ ਉੱਭਰ ਰਿਹਾ ਹੈ। ਟਾਊਨਸ਼ਿਪ ਰਿਵਰਡੇਲ ਐਰੋਵਿਸਟਾ ਨੇ ਵਾਤਾਵਰਨ ਪੱਖੀ ਅਹਿਮ ਕਦਮ ਚੁੱਕਦਿਆਂ ਰਹਿੰਦ-ਖੂੰਹਦ ਦੇ ਨਿਪਟਾਰੇ ਦੀ ਸਮੱਸਿਆ ਦਾ ਟਿਕਾਊ ਹੱਲ ਮੁਹੱਈਆ ਕਰਵਾਉਣ ਲਈ ਆਪਣੀ ਹਾਊਸਿੰਗ ਸੁਸਾਇਟੀ ਵਿਚ 'ਐਰੋਬਿਨਜ਼' ਨਾਂਅ ਹੇਠ 600 ਲੀਟਰ ਦੀ ਸਮਰੱਥਾ ਵਾਲੇ 'ਕੰਪੋਸਟ ਬਿਨਸ' ਸਥਾਪਤ ਕੀਤੇ ਹਨ।  

ਹੋਰ ਪੜ੍ਹੋ: ਗੌਤਮ ਅਡਾਨੀ ਦੇ ਹੱਥ ਵਿਚ ਆਈ ਮੁੰਬਈ ਏਅਰਪੋਰਟ ਦੀ ਕਮਾਨ, ਹਜ਼ਾਰਾਂ ਨੌਕਰੀਆਂ ਦੇਣ ਦਾ ਕੀਤਾ ਵਾਅਦਾ

ਇਸ ਦੇ ਨਾਲ ਹੀ ਰਿਵਰਡੇਲ ਅਪਣੇ ਖੇਤਰ ਵਿਚ ਕੰਪੋਸਟ ਬਿਨ ਦੀ ਸਥਾਪਨਾ ਕਰਨ ਵਾਲਾ ਪਹਿਲਾ ਰਿਹਾਇਸ਼ੀ ਪ੍ਰਾਜੈਕਟ ਬਣ ਗਿਆ ਹੈ। ਦੱਸ ਦਈਏ ਕਿ ਐਰੋਬਿਨ ਵਿਸ਼ਵ ਦਾ ਸਭ ਤੋਂ ਉੱਨਤ ਕੰਪੋਸਟਰ ਹੈ ਜੋ 40 ਦਿਨਾਂ ਵਿਚ ਹੀ ਵਾਤਾਵਰਨ ਦੇ ਅਨੁਕੂਲ ਤਰੀਕੇ ਨਾਲ ਜੈਵਿਕ ਕੂੜੇ ਨੂੰ ਲਾਭਦਾਇਕ ਖਾਦ ਵਿਚ ਬਦਲ ਦਿੰਦਾ ਹੈ। 

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਹੜ੍ਹ ਦਾ ਕਹਿਰ, ਦੋਸਤਾਂ ਨਾਲ ਘੁੰਮਣ ਗਏ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਵਰਡੇਲ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੀਵ ਜਿੰਦਲ ਨੇ ਕਿਹਾ, ‘ਸਾਡੀਆਂ ਆਬਾਦੀਆਂ ਕੂੜੇ ਕਰਕਟ ਨਾਲ ਭਰੀਆਂ ਹੋਈਆਂ ਹਨ ਅਤੇ ਵਾਤਾਵਰਨ ਲਈ ਗੰਭੀਰ ਸੰਕਟ ਪੈਦਾ ਕਰ ਰਹੀਆਂ ਹਨ। ਇਸ ਲਈ ਅਸੀਂ ਹਰਾ ਭਰਾ ਵਾਤਾਵਰਨ ਵਿਕਸਤ ਕਰਨ ਲਈ ਅਹਿਮ ਕਦਮ ਚੁੱਕਿਆ ਹੈ। ਇਹ ਕਦਮ ਰਿਹਾਇਸ਼ੀ ਕੰਪਲੈਕਸ ਵਿਚ ਕੂੜਾ ਪ੍ਰਬੰਧਨ ਦੀ ਸਮੱਸਿਆ ਦਾ ਹੱਲ ਕਰੇਗਾ’। ਉਹਨਾਂ ਕਿਹਾ ਕਿ ਸਾਡੇ ਲਈ ਲਾਜ਼ਮੀ ਹੋ ਗਿਆ ਹੈ ਕਿ ਰਿਹਾਇਸ਼ੀ ਇਲਾਕਿਆਂ ਵਿਚ ਕਮਿਊਨਿਟੀ ਕੰਪੋਸਟਿੰਗ ਸ਼ੁਰੂ ਕੀਤੀ ਜਾਵੇ। ਉਹਨਾਂ ਦੱਸਿਆ ਕਿ ਕੂੜੇ ਦੇ ਨਿਪਟਾਰੇ ਲਈ ਇਸ ਕੁਦਰਤੀ ਤਰੀਕੇ ਨਾਲ ਅਸੀਂ ਜੈਵਿਕ ਕੂੜੇ ਨੂੰ ਲਾਭਦਾਇਕ ਖਾਦ ਵਿਚ ਬਦਲ ਸਕਦੇ ਹਾਂ।

ਹੋਰ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਕਾਰਨ ਸਕੇ ਭੈਣ-ਭਰਾ ਦੀ ਹੋਈ ਮੌਤ

ਸੰਜੀਵ ਜਿੰਦਲ ਨੇ ਦੱਸਿਆ ਕਿ ਰਿਵਰਡੇਲ ਦੇ ਰਿਹਾਇਸ਼ੀ ਕੰਪਲੈਕਸ ਦੇ ਵਸਨੀਕ ਹੁਣ ਰਸੋਈ ਦੀ ਰਹਿੰਦ ਖੂੰਹਦ ਆਦਿ ਨੂੰ ਐਰੋਬਿਨ ਦੇ ਡੱਬਿਆਂ ਵਿਚ ਪਾ ਸਕਦੇ ਹਨ। ਉਹਨਾਂ ਕਿਹਾ ਕਿ ਐਰੋਬਿਨ ਐਰੋਬਿਕ ਨਾਮਕ ਸੜਨ ਦੀ ਕੁਦਰਤੀ ਪ੍ਰਕਿਰਿਆ ਦੀ ਵਰਤੋਂ ਕਰਦਾ ਹੈ ਜੋ ਕਿ ਕੁਦਰਤੀ ਤੌਰ 'ਤੇ ਜੈਵਿਕ ਖਾਦ ਤਿਆਰ ਕਰਨ ਲਈ 70 ਡਿਗਰੀ ਤੱਕ ਦਾ ਤਾਪਮਾਨ ਪੈਦਾ ਕਰਦਾ ਹੈ। ਖਾਦ ਤਿਆਰ ਹੋ ਜਾਣ ਤੋਂ ਬਾਅਦ ਅਸੀਂ ਇਸ ਨੂੰ ਆਪਣੇ ਮੌਜੂਦਾ ਬਗ਼ੀਚਿਆਂ ਵਿਚ ਵਰਤ ਸਕਦੇ ਹਾਂ।

ਹੋਰ ਪੜ੍ਹੋ: ਮਿਸ ਇੰਡੀਆ ਦੀ ਫਾਈਨਲਿਸਟ ਦਾ ਨਹੀਂ ਲੱਗਿਆ ਮਾਡਲਿੰਗ ਵਿਚ ਦਿਲ, ਦਿੱਤਾ UPSC ਦਾ ਪੇਪਰ, ਬਣੀ IAS

ਗਰੁੱਪ ਦੇ ਸੀਈਓ ਨੇ ਦੱਸਿਆ ਕਿ ਰਿਵਰਡੇਲ ਐਰੋਵਿਸਟਾ ਸਮੂਹ ਨੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਵੀ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਥਾਪਤ ਕੀਤਾ ਹੈ। ਸੁਸਾਇਟੀ ਨੇ ਬਗੀਚਿਆਂ ਦੇ ਇਲਾਕਿਆਂ ਲਈ ਪਾਣੀ ਦੀ ਮੁੜ ਵਰਤੋਂ ਲਈ ਸੀਵਰੇਜ ਟਰੀਟਮੈਂਟ ਪਲਾਂਟ ਵੀ ਸਥਾਪਤ ਕੀਤਾ  ਹੈ। ਉਹਨਾਂ ਦੱਸਿਆ ਕਿ ਇਹ ਟਾਊਨਸ਼ਿਪ ਊਰਜਾ ਕੁਸਲ ਐਲਈਡੀ ਲਾਈਟਾਂ ਨਾਲ ਲੈਸ ਹੈ। ਇਸ ਤੋਂ ਇਲਾਵਾ ਸੁਸਾਇਟੀ ਦੇ ਅੰਦਰ ਕਾਰਾਂ ਲਈ ਇਕ ਇਲੈਕਟ੍ਰਿਕ ਵਾਹਨ (EV)ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।

ਹੋਰ ਪੜ੍ਹੋ: ਭਾਰਤੀ ਮੂਲ ਦੇ ਜਸਟਿਨ ਨਰਾਇਣ ਬਣੇ MasterChef Australia ਸੀਜ਼ਨ 13 ਦੇ ਜੇਤੂ

ਇਸ ਮੌਕੇ ਕਰਨਲ ਇੰਦਰਜੀਤ ਕੁਮਾਰ ਪ੍ਰਧਾਨ ਰਣਨੀਤਿਕ ਯੋਜਨਾਬੰਦੀ ਅਤੇ ਕਾਰਪੋਰੇਟ ਭਾਈਵਾਲ ਰਿਵਰਡੇਲ ਐਰੋਵਿਸਟਾ ਗਰੁੱਪ ਨੇ ਕਿਹਾ ਕਿ ਖਾਦ ਬਣਾਉਣ ਵਾਲੇ ਕੂੜੇਦਾਨ ਨਾਲ ਅਸੀਂ ਮਿੱਟੀ ਨੂੰ ਹੋਰ ਅਮੀਰ ਬਣਾਉਣ ਤੋਂ ਇਲਾਵਾ ਹੋਰ ਕਈ ਲਾਭ ਲੈ ਸਕਦੇ ਹਾਂ। ਇਸ ਨਾਲ ਜ਼ਮੀਨ ਦੀ ਨਮੀ ਬਚਾਈ ਜਾ ਸਕਦੀ ਹੈ ਤੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਹ ਉਪਰਾਲਾ ਨਾ ਸਿਰਫ ਵਾਤਾਵਰਨ ਪ੍ਰਤੀ ਰਿਵਰਡੇਲ ਦੀ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ ਬਲਕਿ ਇਹ ਪਹਿਲਕਦਮੀ ਹੋਰ ਵਿਕਾਸਕਾਰਾਂ ਅਤੇ ਘਰੇਲੂ ਨਿਰਮਤਾਵਾਂ ਨੂੰ ਵੀ ਅਜਿਹੇ ਕਦਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਵਿਚ ਅਹਿਮ ਯੋਗਦਾਨ ਪਾਵੇਗੀ।