ਪੰਜਾਬ ਕਾਂਗਰਸ ਦੇ ਮਸਲੇ ਦੇ ਹੱਲਦੇਐਲਾਨਤੋਂਪਹਿਲਾਂਰਾਹੁਲਤੇਪਿ੍ਯੰਕਾਨੇਕੀਤੀਪ੍ਰਸ਼ਾਂਤਕਿਸ਼ੋਰਨਾਲਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਮਸਲੇ ਦੇ ਹੱਲ ਦੇ ਐਲਾਨ ਤੋਂ ਪਹਿਲਾਂ ਰਾਹੁਲ ਤੇ ਪਿ੍ਯੰਕਾ ਨੇ ਕੀਤੀ ਪ੍ਰਸ਼ਾਂਤ ਕਿਸ਼ੋਰ ਨਾਲ ਮੀਟਿੰਗ

image


ਹਰੀਸ਼ ਰਾਵਤ ਤੇ ਕੇ.ਸੀ. ਵੇਣੂਗੋਪਾਲ ਵੀ ਰਹੇ ਮੀਟਿੰਗ ਵਿਚ ਮੌਜੂਦ

ਚੰਡੀਗੜ੍ਹ, 13 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਸੰਕਟ ਨੂੰ  ਖ਼ਤਮ ਕਰਨ ਲਈ ਕਾਂਗਰਸ ਹਾਈਕਮਾਨ ਵਲੋਂ ਸੁਣਾਏ ਜਾਣ ਵਾਲੇ ਫ਼ੈਸਲੇ ਤੋਂ ਪਹਿਲਾਂ ਅੱਜ ਨਵੀਂ ਦਿੱਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਤੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਰਾਹੁਲ ਤੇ ਪਿ੍ਯੰਕਾ ਗਾਂਧੀ ਵਲੋਂ ਮੀਟਿੰਗ ਕੀਤੀ ਗਈ ਹੈ | ਦੋ ਘੰਟੇ ਤੋਂ ਵੱਧ ਸਮਾਂ ਚਲੀ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਮੌਜੂਦ ਰਹੇ |
ਸਮਝਿਆ ਜਾ ਰਿਹਾ ਹੈ ਕਿ ਰਾਹੁਲ ਤੇ ਪਿ੍ਯੰਕਾ ਨੇ ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਲਈ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਲਈ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ  ਇਕਜੁਟ ਕਰ ਕੇ ਜਿੱਤ ਪੱਕੀ ਕਰਨ ਸਬੰਧੀ ਰਣਨੀਤੀ ਉਪਰ ਵਿਚਾਰ ਵਟਾਂਦਰਾ ਕੀਤਾ ਹੈ | ਜ਼ਿਕਰਯੋਗ ਹੈ ਕਿ ਪਛਮੀ ਬੰਗਾਲ ਚੋਣਾਂ ਵਿਚ ਵੀ ਮਮਤਾ ਦੀ ਜਿੱਤ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਵੱਡੀ ਭੂਮਿਕਾ ਰਹੀ ਹੈ ਅਤੇ ਕਾਂਗਰਸ ਇਸ ਤੋਂ ਚੰਗੀ ਤਰ੍ਹਾਂ ਜਾਣੰੂ ਹੈ | ਪੰਜਾਬ ਕਾਂਗਰਸ ਦੇ ਮਸਲੇ ਦੇ ਹੱਲ ਸਬੰਧੀ ਐਲਾਨ ਤੋਂ ਪਹਿਲਾਂ ਹੋਈ ਇਸ ਮੀਟਿੰਗ ਨੂੰ  ਪੰਜਾਬ ਕਾਂਗਰਸ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ | ਇਸੇ ਦੌਰਾਨ ਪਾਰਟੀ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਮਸਲੇ ਦੇ ਹੱਲ ਦੇ ਸੰਦਰਭ ਵਿਚ ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਅਤੇ ਪਾਰਟੀ ਸੰਗਠਨ ਵਿਚ ਵੱਡੀ ਤਬਦੀਲੀ ਦੀ ਦਿਸ਼ਾ ਵਿਚ ਵੀ ਕੰਮ ਸ਼ੁਰੂ ਹੋ ਚੁੱਕਾ ਹੈ | ਮੁੱਖ ਮੰਤਰੀ ਹਾਈਕਮਾਨ ਦੀ ਪ੍ਰਵਾਨਗੀ ਬਾਅਦ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲੇ ਨਵੇਂ ਚੇਹਰਿਆਂ ਅਤੇ ਬਾਹਰ ਕੀਤੇ ਜਾਣ ਵਾਲੇ ਮੰਤਰੀਆਂ ਬਾਰੇ ਵਿਚਾਰ ਵਟਾਂਦਰੇ ਵਿਚ ਲੱਗੇ ਹਨ ਅਤੇ ਮੰਤਰੀ ਮੰਡਲ ਫੇਰਬਦਲ ਇਸੇ ਹਫ਼ਤੇ ਤੈਅ ਮੰਨਿਆ ਜਾ ਰਿਹਾ ਹੈ | 
ਇਸੇ ਤਰ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਬਦਲੇ ਜਾਣ ਦੀ ਸੂਚਨਾ ਵੀ ਪੰਜਾਬ ਕਾਂਗਰਸ ਤੇ ਮੁੱਖ ਮੰਤਰੀ ਤਕ ਪਹੁੰਚ ਚੁੱਕੀ ਹੈ ਤੇ ਐਲਾਨ ਦੀ ਉਡੀਕ ਹੈ | ਮੰਤਰੀ ਮੰਡਲ ਵਿਚ ਫੇਰਬਦਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ  ਬਦਲਣ ਦੀ ਗੱਲ ਦੀ ਤਾਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੀ ਪੁਸ਼ਟੀ ਕਰ ਚੁੱਕੇ ਹਨ | ਅੱਜ ਵੀ ਰਾਵਤ ਨੇ ਦਿੱਲੀ ਵਿਚ ਮੀਟਿੰਗ ਬਾਅਦ ਛੇਤੀ ਹੀ ਪੰਜਾਬ ਕਾਂਗਰਸ ਸੰਕਟ ਦੇ ਹੱਲ ਦੀ ਗੱਲ ਕਰਦਿਆਂ ਛੇਤੀ ਹੀ ਚੰਗੀ ਖ਼ਬਰ ਆਉਣ ਦੀ ਗੱਲ ਆਖੀ ਹੈ |