BSF ਦੇ ਹੱਥ ਲੱਗੀ ਵੱਡੀ ਸਫਲਤਾ, ਫੜੀ 18 ਕਰੋੜ ਦੀ ਹੈਰੋਇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਰੋਇਨ ਦਾ ਕੁੱਲ ਵਜ਼ਨ 2.600 ਕਿਲੋ ਸੀ

photo

 

ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵਿੱਚ ਸੁੱਟੀ ਗਈ ਹੈਰੋਇਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਤਸਕਰਾਂ ਨੇ ਹੁਸ਼ਿਆਰੀ ਨਾਲ 2.600 ਕਿਲੋਗ੍ਰਾਮ  ਹੈਰੋਇਨ ਨੂੰ ਟਰੈਕਟਰ ਦੀ ਡਰਾਬਾਰ ਵਿੱਚ ਪਾ ਕੇ ਭਾਰਤੀ ਸਰਹੱਦ ਦੇ ਪਾਰ ਸੁੱਟ ਦਿੱਤਾ ਗਿਆ ਪਰ ਚੌਕਸ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਇਸ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।

 

 

ਬੀਐਸਐਫ ਨੇ 2.600 ਕਿਲੋ ਹੈਰੋਇਨ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਅਜਨਾਲਾ ਅਧੀਨ ਬੀਓਪੀ ਭਿੰਡੀਨੈਨ ਨੇੜੇ ਤੋਂ ਬਰਮਾਦ ਕੀਤੀ। ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨ ਭਾਰਤ-ਪਾਕਿਸਤਾਨ ਸਰਹੱਦ 'ਤੇ ਸੁਰੱਖਿਆ ਲਈ ਕੰਡਿਆਲੀ ਤਾਰ ਤੋ ਪਾਰ ਖੇਤਾਂ ਦੀ ਤਲਾਸ਼ੀ ਲੈ ਰਹੇ ਸਨ। ਇਸ ਦੌਰਾਨ ਉਹਨਾਂ ਦਾ ਧਿਆਨ ਟਰੈਕਟਰ ਦੇ ਡਰਾਬਾਰ 'ਤੇ ਗਿਆ। ਬੀ.ਐਸ.ਐਫ ਦੇ ਜਵਾਨਾਂ ਨੇ ਲਾਵਾਰਿਸ ਡਰਾਬਾਰ ਨੂੰ ਜ਼ਬਤ ਕਰ ਲਿਆ ਪਰ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਇਹ ਹੈਰੋਇਨ ਨਾਲ ਭਰੀ ਹੋਈ ਮਿਲੀ।

 

 

ਸਮੱਗਲਰਾਂ ਨੇ ਬੜੀ ਹੁਸ਼ਿਆਰੀ ਨਾਲ ਟਰੈਕਟਰ ਦੇ ਡਰਾਬਾਰ ਨੂੰ ਖੋਖਲਾ ਕਰਕੇ ਉਸ ਵਿੱਚ ਹੈਰੋਇਨ ਭਰ ਦਿੱਤੀ ਸੀ। ਜਦੋਂ ਹੈਰੋਇਨ  ਨੂੰ ਬਾਹਰ ਕੱਢ ਕਿ ਇਸ ਦਾ ਭਾਰ ਤੋਲਿਆ ਗਿਆ ਤਾਂ ਇਸ ਦਾ ਕੁੱਲ ਵਜ਼ਨ 2.600 ਕਿਲੋ ਸੀ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 18 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਬੀਐਸਐਫ ਜਵਾਨਾਂ ਨੇ ਹੈਰੋਇਨ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।