ਅਬੋਹਰ ਨਗਰ ਨਿਗਮ ਦੇ 2 ਮੁਲਾਜ਼ਮ ਬਰਖ਼ਾਸਤ, ਦੋਵੇਂ ਡਿਊਟੀ ਤੋਂ ਸੀ ਗੈਰਹਾਜ਼ਰ

ਏਜੰਸੀ

ਖ਼ਬਰਾਂ, ਪੰਜਾਬ

ਕਮਿਸ਼ਨਰ ਨੇ ਨਿਰੀਖਣ ਦੌਰਾਨ ਕੀਤੀ ਕਾਰਵਾਈ 

2 employees of Abohar Municipal Corporation dismissed

ਅਬੋਹਰ - ਅਬੋਹਰ ਨਗਰ ਨਿਗਮ ਕਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਦੋ ਆਊਟਸੋਰਸ ਮੁਲਾਜ਼ਮਾਂ ਨੂੰ ਡਿਊਟੀ ਤੋਂ ਗੈਰਹਾਜ਼ਰ ਪਾਏ ਜਾਣ 'ਤੇ ਬਰਖ਼ਾਸਤ ਕਰ ਦਿੱਤਾ ਹੈ। ਮੁਲਾਜ਼ਮਾਂ ਦੀ ਪਛਾਣ ਲਾਹੌਰੀ ਰਾਮ ਅਤੇ ਮੁੰਨਾ ਲਾਲ ਵਜੋਂ ਹੋਈ ਹੈ। ਦੋਵਾਂ ਦੀ ਡਿਊਟੀ ਤਹਿਸੀਲ ਕੰਪਲੈਕਸ, ਆਭਾ ਚੌਕ, ਬੱਸ ਸਟੈਂਡ ਅਤੇ ਹੋਰ ਥਾਵਾਂ 'ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਲਗਾਈ ਗਈ ਸੀ। 

ਐਤਵਾਰ ਨੂੰ ਜਦੋਂ ਡੀਸੀ ਅਤੇ ਅਬੋਹਰ ਨਿਗਮ ਕਮਿਸ਼ਨਰ ਡਾ.ਸੀਨੂੰ ਦੁੱਗਲ ਨੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤਾਂ ਲਾਹੌਰੀ ਰਾਮ ਅਤੇ ਮੁੰਨਾ ਰਾਮ ਦੋਵੇਂ ਆਪਣੀ ਡਿਊਟੀ ਤੋਂ ਗਾਇਬ ਪਾਏ ਗਏ। ਜਿਸ ’ਤੇ ਕਮਿਸ਼ਨਰ ਨੇ ਨਿਗਮ ਦੇ ਸਬੰਧਤ ਅਧਿਕਾਰੀਆਂ ’ਤੇ ਵਰ੍ਹਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਨਾ ਸੰਭਵ ਨਹੀਂ ਹੈ।

ਡਿਊਟੀ ਦੌਰਾਨ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦੁੱਗਲ ਨੇ ਕਿਹਾ ਕਿ ਡਿਊਟੀ ਦੌਰਾਨ ਅਣਗਹਿਲੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਥੇ ਨਿਗਮ ਦੇ ਸੂਤਰਾਂ ਨੇ ਦੱਸਿਆ ਕਿ ਜਲਦ ਹੀ ਕੁਝ ਹੋਰ ਲੋਕਾਂ 'ਤੇ ਵੀ ਇਸ ਲਾਪ੍ਰਵਾਹੀ ਦੇ ਦੋਸ਼ ਲੱਗ ਸਕਦੇ ਹਨ।