ਕਰੰਟ ਲੱਗਣ ਨਾਲ ਪਾਵਰਕਾਮ ਮੁਲਾਜ਼ਮ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਜਲੀ ਦੇ ਖੰਭੇ ਦੀ ਮੁਰੰਮਤ ਕਰਦੇ ਸਮੇਂ ਵਾਪਰਿਆ ਹਾਦਸਾ 

Balbir Singh (file photo)

ਹੁਸ਼ਿਆਰਪੁਰ : ਅੱਜ ਦੁਪਹਿਰ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧੀਨ ਆਉਂਦੇ ਪਿੰਡ ਮਸੀਤਪਾਲ ਕੋਟ ਨੇੜੇ ਬਿਜਲੀ ਦੇ ਖੰਭੇ ਤੋਂ ਪਾਵਰਕਾਮ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਪੁੱਤਰ ਧਰਮਪਾਲ ਵਾਸੀ ਝਾਵਾਂ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: ਪਿਛਲਾ ਮਹੀਨਾ ਧਰਤੀ ’ਤੇ ਰੀਕਾਰਡ ਕੀਤਾ ਗਿਆ ਸਭ ਤੋਂ ਗਰਮ ਜੂਨ ਸੀ: ਨਾਸਾ, ਐਨ.ਓ.ਏ.ਏ.

ਦਸਿਆ ਜਾ ਰਿਹਾ ਹੈ ਕਿ ਬਲਬੀਰ ਸਿੰਘ ਸੀ.ਐਚ.ਬੀ. (ਕੰਪਲੇਂਟ ਹੈਂਡਲਿੰਗ ਬਾਈਕਸ) ਵਿਚ ਕੰਮ ਕਰਦਾ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਲਬੀਰ ਸਿੰਘ ਸਹਾਇਕ ਲਾਈਨਮੈਨ ਅਵਤਾਰ ਸਿੰਘ ਦੀ ਹਾਜ਼ਰੀ ਵਿਚ ਬਿਜਲੀ ਦੇ ਖੰਭੇ ’ਤੇ ਜੰਪਰ ਠੀਕ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਤਾਰ ਵਿਚ ਕਰੰਟ ਆਉਣ ਕਾਰਨ ਉਹ ਉਸ ਵਿਚ ਫਸ ਗਿਆ ਅਤੇ ਖੰਭੇ ਤੋਂ ਹੇਠਾਂ ਡਿੱਗ ਗਿਆ।

ਉਸ ਨੂੰ ਟਾਂਡਾ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਸੀ.ਐਚ.ਬੀ. ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਬਲਬੀਰ ਸਿੰਘ ਦੇ ਪ੍ਰਵਾਰ ਨੂੰ ਮੁਆਵਜ਼ਾ ਅਤੇ ਪ੍ਰਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।