ਰੂਪਨਗਰ : ਥਰਮਲ ਪਲਾਂਟ ਤੋਂ ਬਿਜਲੀ ਉਤਪਾਦਨ ਹਾਲੇ ਵੀ ਠੱਪ
ਅੱਜ 6 ਨੰਬਰ ਯੂਨਿਟ ਸ਼ਾਮ ਤੱਕ ਚਾਲੂ ਹੋ ਜਾਵੇਗਾ
photo
ਰੂਪਨਗਰ- ਮੀਂਹ ਰੁਕਣ ਤੋਂ ਦੋ ਦਿਨਾਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਦਾ ਬਿਜਲੀ ਉਤਪਾਦਨ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ, ਜਦੋਂ ਕਿ ਸੂਬੇ ਅੰਦਰ ਬਿਜਲੀ ਦੀ ਮੰਗ ਵਧ ਕੇ 13,000 ਮੈਗਾਵਾਟ ਤੋਂ ਪਾਰ ਹੋ ਗਈ ਹੈ।
ਸੂਤਰਾਂ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ ਕੋਲ ਹੈਂਡਲਿੰਗ ਪਲਾਂਟ ਵਿਚ ਬਾਰਿਸ਼ ਦਾ ਪਾਣੀ ਭਰਨ ਕਾਰਨ ਸੀਐਚਪੀ ਦਾ ਕੰਟਰੋਲ ਰੂਮ ਵੀ ਲਪੇਟ ਵਿਚ ਆ ਗਿਆ ਹੈ। ਥਰਮਲ ਪਲਾਂਟ ਦੇ ਅਧਿਕਾਰੀ ਤੇ ਕਰਮਚਾਰੀ ਕੋਲ ਹੈਂਡਲਿੰਗ ਪਲਾਂਟ ਦੀ ਮਸ਼ੀਨਰੀ ਨੂੰ ਸੁਚਾਰੂ ਰੂਪ ਵਿਚ ਚਾਲੂ ਕਰਨ ਲਈ ਲਈ ਜੁਟੇ ਹੋਏ ਹਨ, ਪਰ ਵੀਰਵਾਰ ਬਾਅਦ ਦੁਪਹਿਰ ਤੱਕ ਧਰਮਲ ਪਲਾਂਟ ਦਾ ਕੋਈ ਵੀ ਯੂਨਿਟ ਚਾਲੂ ਨਹੀਂ ਕੀਤਾ ਜਾ ਸਕਿਆ।
ਨਿਗਰਾਨ ਇੰਜੀਨੀਅਰ ਸੀਐਚਪੀ ਪ੍ਰਮੋਦ ਸ਼ਰਮਾ ਨੇ ਦਸਿਆ ਕਿ ਸਮੱਸਿਆ ਦਾ ਹੱਲ ਹੋ ਚੁੱਕਿਆ ਹੈ। ਅੱਜ 6 ਨੰਬਰ ਯੂਨਿਟ ਸ਼ਾਮ ਤੱਕ ਚਾਲੂ ਹੋ ਜਾਵੇਗਾ।