ਮਨਾਲੀ 'ਚ ਲਾਪਤਾ ਹੋਈ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਬੀਤੇ ਦਿਨੀਂ ਮਿਲੀ ਸੀ ਡਰਾਈਵਰ ਦੀ ਲਾਸ਼
ਐਤਵਾਰ ਨੂੰ ਚੰਡੀਗੜ੍ਹ ਤੋਂ ਮਨਾਲੀ ਰਵਾਨਾ ਬੱਸ ਹੋਈ ਸੀ ਲਾਪਤਾ
ਚੰਡੀਗੜ੍ਹ: ਚੰਡੀਗੜ੍ਹ ਤੋਂ ਮਨਾਲੀ ਜਾਂਦੇ ਸਮੇਂ ਲਾਪਤਾ ਹੋਈ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਕੱਲੂ 'ਚ ਲਾਸ਼ ਮਿਲੀ ਹੈ। ਕੰਡਕਟਰ ਦੀ ਪਹਿਚਾਣ ਜਗਸੀਰ ਸਿੰਘ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੱਸ ਦੇ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਡਰਾਈਵਰ ਦੀ ਪਛਾਣ ਸਤਗੁਰ ਸਿੰਘ ਪਾਤੜਾਂ ਨੇੜਲੇ ਪਿੰਡ ਰਾਏਧਰਾਣਾ ਵਜੋਂ ਹੋਈ ਸੀ।
ਇਹ ਵੀ ਪੜ੍ਹੋ: ਉੱਜਵਲ ਭੂਈਆਂ ਅਤੇ ਐਸ.ਵੀ ਭੱਟੀ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ
ਦੱਸ ਦੇਈਏ ਕਿ ਪੀਆਰਟੀਸੀ ਦੀ ਬੱਸ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਮਨਾਲੀ ਲਈ ਰਵਾਨਾ ਹੋਈ ਸੀ। ਜਿਸ ਤੋਂ ਬਾਅਦ ਇਹ ਬੱਸ 8 ਤੋਂ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਮਨਾਲੀ ਪਹੁੰਚੀ। ਭਾਰੀ ਮੀਂਹ ਹੋਣ ਕਾਰਨ ਇਹ ਬੱਸ ਕੰਡਕਟਰ, ਡਰਾਈਵਰ ਤੇ ਅੱਠ ਸਵਾਰੀਆਂ ਸਣੇ ਲਾਪਤਾ ਹੋ ਗਈ। ਕੰਡਕਟਰ ਤੇ ਡਰਾਈਵਰ ਦੀ ਲਾਸ਼ ਬਰਾਮਦ ਹੋ ਗਈ ਪਰ ਬੱਸ 'ਚ ਸਵਾਰ ਸਵਾਰੀਆਂ ਦਾ ਅਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ। ਕੰਡਕਟਰ ਤੇ ਡਰਾਈਵਰ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਫੀਸ ਰਿਫੰਡ 'ਤੇ ਨਹੀਂ ਚੱਲੇਗੀ ਉੱਚ ਵਿਦਿਅਕ ਸੰਸਥਾਵਾਂ ਦੀ ਮਨਮਰਜ਼ੀ, ਦਾਖ਼ਲਾ ਰੱਦ ਹੋਣ 'ਤੇ ਵਾਪਸ ਕਰਨੇ ਪੈਣਗੇ ਪੂਰੇ ਪੈਸੇ