Patiala News: ਪਟਿਆਲਾ 'ਚ ਖ਼ੂਨ ਨਾਲ ਲਥਪਥ 21 ਸਾਲਾ ਨੌਜਵਾਨ ਦੀ ਮਿਲੀ ਲਾਸ਼

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਉਮਰ 21 ਸਾਲ ਵਾਸੀ ਅਨੰਦ ਨਗਰ ਵਜੋਂ ਹੋਈ ਹੈ। 

Patiala News

Patiala News: ਪਟਿਆਲਾ ਸ਼ਹਿਰ ਦੀ ਸਿੱਧੂ ਕਲੋਨੀ ਵਿਖੇ ਇਕ ਨੌਜਵਾਨ ਦੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ੂਨ ਨਾਲ ਲਥਪਥ ਹੋਈ ਨੌਜਵਾਨ ਦੀ ਲਾਸ਼ ਕਾਰ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਗਲੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਦੇ ਵੀ ਨਿਸ਼ਾਨ ਮਿਲੇ ਹਨ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਉਮਰ 21 ਸਾਲ ਵਾਸੀ ਅਨੰਦ ਨਗਰ ਵਜੋਂ ਹੋਈ ਹੈ। 

ਰੋਹਿਤ ਦੀ ਲਾਸ਼ ਦੇਖਣ ਮਗਰੋਂ ਪਹਿਲੀ ਨਜ਼ਰੇ ਇਹ ਸਾਫ਼ ਸੀ ਕਿ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਫ਼ਿਲਹਾਲ ਪੁਲਿਸ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਵਾਰਦਾਤ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। 

"(For more news apart from “Blood-soaked body of 21-year-old found in Patiala latest news in punjabi, ” stay tuned to Rozana Spokesman.)

"