ਪਾਕਿਸਤਾਨ ਨੇ ਰਿਹਾਅ ਕੀਤੇ 29 ਭਾਰਤੀ ਕੈਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਨੇ ਇਮਰਾਨ ਖਾਨ ਦੇਪ੍ਰਧਾਨ ਮੰਤਰੀ ਵਜੋਂ ਇਸ ਹਫਤੇ ਸਹੁੰ ਚੁੱਕਣ ਤੋਂ ਪਹਿਲਾਂ ਦੋਸਤ ਦਾ ਪੈਗ਼ਾਮ ਦਿੰਦਿੰਆਂ ਅੱਜ 29 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ

Imran khan

ਅੰਮ੍ਰਿਤਸਰ, 13 ਅਗਸਤ (ਮਨਪ੍ਰੀਤ ਸਿੰਘ ਜੱਸੀ): ਪਾਕਿਸਤਾਨ ਨੇ ਇਮਰਾਨ ਖਾਨ ਦੇਪ੍ਰਧਾਨ ਮੰਤਰੀ ਵਜੋਂ ਇਸ ਹਫਤੇ ਸਹੁੰ ਚੁੱਕਣ ਤੋਂ ਪਹਿਲਾਂ ਦੋਸਤ ਦਾ ਪੈਗ਼ਾਮ ਦਿੰਦਿੰਆਂ ਅੱਜ 29 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਆਜ਼ਾਦੀ ਦਿਵਸ ਮੌਕੇ ਭਾਰਤ ਨੂੰ ਇਕ ਸੌਗਾਤ ਦਿੱਤੀ ਹੈ। ਇਨ੍ਹਾਂ ਕੈਦੀਆਂ 'ਚ 26 ਮਛੇਰੇ ਸ਼ਾਮਲ ਹਨ। ਰਿਹਾਅ ਕੀਤੇ ਕੈਦੀ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚੇ ਹਨ।


 ਇਨ੍ਹਾਂ ਵਿਚ ਕੇਂਦਰੀ ਜੇਲ੍ਹ ਲਾਹੌਰ 'ਚ ਪਿਛਲੇ 36 ਸਾਲ ਤੋਂ ਕੈਦ ਗਜਾਨੰਜ ਸ਼ਰਮਾ ਨੂੰ ਅੱਜ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ। ਗਜਾਨੰਦ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚੇ ਹਨ। ਇਸ ਮੌਕੇ ਗਜਾਨੰਦ ਸ਼ਰਮਾ ਨੂੰ ਲੈਣ ਪਹੁੰਚੇ ਸਹਿਦੇਵ ਸ਼ਰਮਾ ਨੇ ਕਿਹਾ ਕਿ ਸੁਤੰਤਰਤਾ ਦਿਵਸ ਮੌਕੇ ਕੇਂਦਰ ਸਰਕਾਰ ਵਲੋਂ ਪੂਰੇ ਦੇਸ਼ ਲਈ ਇਹ ਇੱਕ ਸੌਗਾਤ ਹੈ।ਜ਼ਿਕਰਯੋਗ ਹੈ ਕਿ ਦੋ ਦਿਨ ਚਲਣ ਵਾਲਾ ਹਿੰਦ-ਪਾਕਿ ਮੇਲਾ ਅੱਜ ਭਾਰਤ ਪਾਕਿ ਸਰਹੱਦ 'ਤੇ ਮਨਾਇਆ ਜਾਣਾ ਹੈ।  ਦੋਵਾਂ ਦੇਸ਼ਾਂ ਦੇ ਲੋਕ ਇੱਕਠੇ ਹੋ ਕੇ ਇਕ ਦੂਸਰੇ ਨੂੰ ਮੋਮਬੱਤੀਆਂ ਜਗਾ ਕੇ ਅਮਨ ਸ਼ਾਂਤੀ ਦਾ ਪੈਗਾਮ ਦਿੰਦੇ |