ਕੈਪਟਨ ਤੋਂ ਬਾਅਦ ਹਰਸਿਮਰਤ ਬਾਦਲ ਦਾ ਪਾਕਿ ਮੰਤਰੀ ਨੂੰ ਕਰਾਰਾ ਜਵਾਬ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਵੱਲੋਂ ਪਾਕਿ ਮੰਤਰੀ ਦੇ ਭਾਰਤੀ ਫੌਜ ਨੂੰ ਉਕਸਾਉਣ ਵਾਲੇ ਟਵੀਟ ‘ਤੇ ਜਵਾਬ ਦੇਣ ਤੋਂ ਬਾਅਦ ਹੁਣ ਹਰਸਿਮਰਤ ਬਾਦਲ ਨੇ ਵੀ ਪਾਕਿ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ।

Harsimrat Kaur Badal

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨੀ ਮੰਤਰੀ ਚੌਧਰੀ ਫ਼ਵਾਦ ਹੁਸੈਨ ਦੇ ਭਾਰਤੀ ਫੌਜ ਵਿਚ ਸਿੱਖ ਸੈਨਿਕਾਂ ਨੂੰ ਉਕਸਾਉਣ ਵਾਲੇ ਟਵੀਟ ‘ਤੇ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪਾਕਿ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਪਾਕਿਸਤਾਨ ਮੰਤਰੀ ਦਾ ਇਹ ਟਵੀਟ ਹੈਰਾਨ ਕਰਨ ਵਾਲਾ ਹੈ। ਉਹਨਾਂ ਕਿਹਾ ਕਿ ਪੰਜਾਬੀ ਦੇਸ਼ ਭਗਤ ਹੁੰਦੇ ਹਨ ਅਤੇ ਉਹ ਅਪਣੇ ਦੇਸ਼ ਲਈ ਬਲਿਦਾਨ ਦੇਣ ਤੋਂ ਕਦੀ ਵੀ ਪਿੱਛੇ ਨਹੀਂ ਹਟਦੇ। ਇਸ ਲਈ ਚੌਧਰੀ ਫ਼ਵਾਦ ਨੂੰ ਫੌਜੀਆਂ ਨੂੰ ਅਪਣੇ ਫਰਜ਼ ਸਿਖਾਉਣ ਦੀ ਜ਼ਰੂਰਤ ਨਹੀਂ ਹੈ।

 


 

ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਸਰਕਾਰ ਵਿਚ ਜਾਣਕਾਰੀ ਅਤੇ ਪ੍ਰਸਾਰਣ ਦੇ ਸੰਘੀ ਮੰਤਰੀ ਫ਼ਵਾਦ ਖ਼ਾਨ ਚੌਧਰੀ ਨੇ ਭਾਰਤ ਦੇ ਪੰਜਾਬੀ ਜਵਾਨਾਂ ਨੂੰ ਉਕਸਾਉਣ ਵਾਲਾ ਟਵੀਟ ਕੀਤਾ ਸੀ। ਫ਼ਵਾਦ ਚੌਧਰੀ ਨੇ ਅਪਣੇ ਟਵਿਟਰ ‘ਤੇ ਲਿਖਿਆ ਸੀ ਕਿ ਉਹ ਭਾਰਤੀ ਫ਼ੌਜ ਵਿਚ ਸਾਰੇ ਫ਼ੌਜੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਕਸ਼ਮੀਰੀ ਲੋਕਾਂ ‘ਤੇ ਭਾਰਤ ਸਰਕਾਰ ਦੇ ਜ਼ੁਰਮ ਵਿਰੁੱਧ ਅਪਣੀ ਫੌਜ ਦੀ ਡਿਊਟੀ ਕਰਨ ਤੋਂ ਮਨਾਂ ਕਰ ਦੇਣ।

 


 

ਫਵਾਦ ਚੌਧਰੀ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖ਼ੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ੀ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਪਣੇ ਦੇਸ਼ ਦੀਆਂ ਵਿਰੋਧੀ ਧਿਰਾਂ ਦੇ ਸਾਹਮਣੇ ਕਸ਼ਮੀਰ ‘ਤੇ ਇਕਜੁੱਟ ਹੋਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਕਿ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਸੀ। ਕੈਪਟਨ ਨੇ ਕਿਹਾ ਸੀ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਨਾ ਦੇਣ। ਇਸ ਦੇ ਨਾਲ ਉਹਨਾਂ ਲਿਖਿਆ ਸੀ ਕਿ ਭਾਰਤੀ ਫੌਜ ਪਾਕਿਸਤਾਨ ਦੀ ਫੌਜ ਵਾਂਗ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।