ਰਾਜਾ ਵੜਿੰਗ ਤੇ ਚਨਜੀਤ ਬਰਾੜ ’ਚ ਟਵਿੱਟਰ ’ਤੇ ਹੋਈ ਸ਼ਬਦੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਰਟ ਫ਼ੋਨਾਂ ਨੂੰ ਆਧਾਰ ਬਣਾ ਕੇ ਇਕ ਦੂਜੇ ’ਤੇ ਕਸੇ ਸਿਆਸੀ ਵਿਅੰਗ

Raja Warring

ਚੰਡੀਗੜ੍ਹ, 13 ਅਗੱਸਤ (ਗੁਰਉਪਦੇਸ਼ ਭੁੱਲਰ) : ਕਾਂਗਰਸ ਤੇ ਅਕਾਲੀ ਆਗੂਆਂ ਵਿਚਾਲੇ ਸਮਾਰਟ ਫ਼ੋਨ ਵੰਡੇ ਜਾਣ ਤੋਂ ਬਾਅਦ ਟਵਿਟਰ ਯੁੱਧ ਛਿੜ ਗਿਆ ਹੈ। ਸਮਾਰਟ ਫ਼ੋਨ ਨੂੰ ਆਧਾਰ ਬਣਾ ਕੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਇਕ ਦੂਜੇ ’ਤੇ ਸਿਆਸੀ ਵਿਅੰਗ ਕਸੇ ਹਨ। ਰਾਜਾ ਵੜਿੰਗ ਵਲੋਂ ਟਵੀਟ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਹੈ ਕਿ ਦੋ ਸਮਾਰਟ ਫ਼ੋਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿਤੇ ਜਾਣ ਤਾਂ ਜੋ ਉਹ ਪ੍ਰਧਾਨ ਮੰਤਰੀ ਨਾਲ ਪੰਜਾਬ ਦੇ ਮੁੱਦਿਆਂ ’ਤੇ ਗੱਲਬਾਤ ਕਰ ਸਕਣ ਕਿਉਂਕਿ ਇਸ ਲਈ ਇਹ ਬੇਤਾਬ ਹਨ। ਉਨ੍ਹਾਂ ਕਿਹਾ ਕਿ ਸਮਾਰਟ ਫ਼ੋਨਾਂ ਦੇ ਰੀਚਾਰਜ ਦਾ ਖ਼ਰਚਾ ਵੀ ਕਾਂਗਰਸ ਦੇਣ ਨੂੰ ਤਿਆਰ ਹੈ। ਇਸ ਟਵੀਟ ਦੇ ਜਵਾਬ ਵਿਚ ਪਲਟਵਾਰ ਕਰਦੇ ਹੋਏ ਅਕਾਲੀ ਦਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਸਿਆਸੀ ਵਿਅੰਗ ਕਸਦਿਆਂ ਕਿਹਾ ਕਿ ਸਮਾਰਟ ਫ਼ੋਨ ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਦਿਤੇ ਜਾਣ ਤਾਂ ਜੋ ਉਹ ਪਾਰਟੀ ਹਾਈਕਮਾਂਡ ਤੇ ਮੁੱਖ ਮੰਤਰੀ ਨਾਲ ਸਿੱਧੀ ਗੱਲ ਕਰ ਸਕਣ। ਬਰਾੜ ਨੇ ਕਿਹਾ ਕਿ ਇਕ ਸਮਾਰਟ ਫ਼ੋਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿਤਾ ਜਾਵੇ ਤਾਂ ਜੋ ਉਹ ਅਪਣੇ ਵਿਧਾਇਕਾਂ ਤੇ ਲੋਕਾਂ ਨਾਲ ਗੱਲਬਾਤ ਕਰ ਸਕਣ।