ਐਸ.ਵਾਈ.ਐਲ. ਦਾ ਫ਼ੈਸਲਾ ਹਰਿਆਣਾ ਦੇ ਹੱਕ ਵਿਚ ਤੇ ਅਗਲਾ ਕੰਮ ਹੁਣ ਕੇਂਦਰ ਦਾ: ਖੱਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਵਾਈ.ਐਲ ਨਹਿਰ ਦੇ ਨਿਰਮਾਣ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਹਰਿਆਣਾ ਦੇ ਹੱਕ ਵਿਚ ਹੈ ਤੇ ਹੁਣ ਅਗਲਾ

Manohar Lal Khattar

ਚੰਡੀਗੜ੍ਹ, 13 ਅਗੱਸਤ (ਗੁਰਉਪਦੇਸ਼ ਭੁੱਲਰ): ਐਸ.ਵਾਈ.ਐਲ ਨਹਿਰ ਦੇ ਨਿਰਮਾਣ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਹਰਿਆਣਾ ਦੇ ਹੱਕ ਵਿਚ ਹੈ ਤੇ ਹੁਣ ਅਗਲਾ ਕੰਮ ਕੇਂਦਰ ਸਰਕਾਰ ਦਾ ਹੈ। ਇਹ ਗੱਲ ਹਰਿਆਣਾ ਦੇ ਮੁੱਖ ਮੰਤਰੀ ਮਨਮੋਹਰ ਲਾਲ ਖੱਟਰ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਆਖੀ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਨਹਿਰ ਦੇ ਨਿਰਮਾਣ ਦਾ ਕੰਮ ਹੋਣਾ ਹੈ ਤੇ ਕੇਂਦਰ ਸਰਕਾਰ ਦੋਵਾਂ ਰਾਜਾਂ ਪੰਜਾਬ ਤੇ ਹਰਿਆਣਾ ਨੂੰ ਬੁਲਾ ਕੇ ਕੋਰਟ 
ਦੇ ਨਿਰਦੇਸ਼ਾਂ ਮੁਤਾਬਕ ਗੱਲਬਾਤ ਰਾਹੀਂ ਮਸਲਾ ਹੱਲ ਕਰਵਾਏਗਾ। 

ਉਨ੍ਹਾਂ ਕਿਹਾ ਕਿ ਮਸਲਾ ਇੰਨਾ ਆਸਾਨ ਨਹੀਂ ਤੇ ਜੇਕਰ ਪੰਜਾਬ ਨਹੀਂ ਮੰਨਦਾ ਤਾਂ ਅਸੀ ਸੁਪਰੀਮ ਕੋਰਟ ਵਿਚ ਜਾਣਕਾਰੀ ਰੱਖ ਦਿਆਂਗੇ। ਇਸ ਤੋਂ ਬਾਅਦ ਨਹਿਰ ਦਾ ਨਿਰਮਾਣ ਜੋ ਪਾਣੀ ਹਰਿਆਣਾ ਨੂੰ ਮਿਲਣਾ ਹੈ। ਉਨ੍ਹਾਂ ਰਾਜਧਾਨੀ ਚੰਡੀਗੜ੍ਹ ਤੇ ਵਿਧਾਨ ਸਭਾ ਵਿਚ 60:40 ਮੁਤਾਬਕ ਹਿੱਸਾ ਪ੍ਰਾਪਤ ਕਰਨ ਦੇ ਮਸਲਿਆਂ ਬਾਰੇ ਪੁਛੇ ਜਾਣ ’ਤੇ ਕਿਹਾ ਕਿ ਇਕਦਮ ਸਾਰੇ ਮਸਲੇ ਹੱਲ ਨਹੀਂ ਹੁੰਦੇ ਪਰ ਸਮੇਂ ਅਨੁਸਾਰ ਵਾਰੋ ਵਾਰੀ ਜ਼ਰੂਰ ਹੱਲ ਹੋ ਜਾਣਗੇ। ਹੁਣ ਇਹ ਕੇਂਦਰ ਨੇ ਦੇਖਣਾ ਹੈ ਕਿ ਐਸ.ਵਾਈ.ਐਲ ਦਾ ਮਾਮਲਾ ਪੰਜਾਬ ਨਾਲ ਕਿਵੇਂ ਸੁਲਝਾਉਣਾ ਹੈ।