ਪੰਜਾਬ ਸਰਕਾਰ ਨੇ ਦਲ ਖ਼ਾਲਸਾ ਵਲੋਂ ਖ਼ਾਲਸਾਈ ਝੰਡਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਦਲ ਖ਼ਾਲਸਾ ਵਲੋਂ ਖ਼ਾਲਸਾਈ ਝੰਡਾ

image

ਅੰਮ੍ਰਿਤਸਰ, 13 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਦਲ ਖ਼ਾਲਸਾ ਜਥੇਬੰਦੀ ਵਲੋਂ ਅਜ਼ਾਦੀ ਦਿਹਾੜੇ 15 ਅਗੱਸਤ-2021 ਦੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਣ ਅਤੇ ਵਿਰਾਸਤੀ ਮਾਰਗ, ਨੇੜੇ ਭਰਾਵਾਂ ਦਾ ਢਾਬਾ, ਅੰਮ੍ਰਿਤਸਰ ਵਿਖੇ ਕੇਸਰੀ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਹੈ ਜਿਸ ਦੇ ਸਬੰਧ ਵਿਚ ਦਲ ਖ਼ਾਲਸਾ ਜਥੇਬੰਦੀ ਦੇ ਮੁੱਖ ਬੁਲਾਰੇ ਕੰਵਰਪਾਲ ਸਿੰਘ ਨੂੰ ਦਫ਼ਤਰ ਏ.ਡੀ.ਸੀ.ਪੀ ਸ਼ਹਿਰ-1, ਵਿਖੇ ਬੁਲਾਇਆ ਗਿਆ ਤੇ ਉਕਤ ਪ੍ਰੋਗਰਾਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਸਾਡੀ ਜਥੇਬੰਦੀ ਵਲੋਂ ਇਸ ਪ੍ਰੋਗਰਾਮ ਨੂੰ ਮਨਾਇਆ ਜਾਵੇਗਾ, ਜਿਸ ਸਬੰਧੀ ਉਸ ਨਾਲ ਗੱਲਬਾਤ ਕੀਤੀ ਗਈ ਅਤੇ ਸਮਝਾਇਆ ਗਿਆ ਕਿ ਪ੍ਰਸ਼ਾਸ਼ਨ ਵਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ,  ਜਿਸ ਨਾਲ ਅਮਨ ਸ਼ਾਤੀ ਭੰਗ ਹੋਣ ਦਾ ਖ਼ਦਸ਼ਾ ਹੋਵੇ ਕਿਉਂਕਿ ਅਜ਼ਾਦੀ ਦਿਹਾੜਾ ਦੇਸ਼ ਵਿਚ ਬੜੀ ਉਤਸ਼ਾਹ ਅਤੇ ਸ਼ਾਂਤੀ ਨਾਲ ਮਨਾਇਆ ਜਾਂਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਤੇ ਅਮਨ ਸ਼ਾਤੀ ਨੂੰ ਬਹਾਲ ਰੱਖਣ ਲਈ ਹਰ ਸਮੇਂ ਤੱਤਪਰ ਹੈ। 
ਦਲ ਖ਼ਾਲਸਾ ਵਲੋਂ 15 ਅਗੱਸਤ ਨੂੰ ਭਾਰਤੀ ਅਜ਼ਾਦੀ ਜਸ਼ਨਾਂ ਦੇ ਸਮਾਨਾਂਤਰ ਖ਼ਾਲਸਾਈ ਝੰਡੇ ਨੂੰ ਸਲਾਮੀ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਉਤੇ ਪੰਜਾਬ ਸਰਕਾਰ ਨੇ ਅੰਮਿ੍ਰਤਸਰ ਪੁਲਿਸ ਰਾਹੀਂ ਪਾਬੰਦੀ ਲਗਾ ਦਿਤੀ ਹੈ। ਸਰਕਾਰ ਨੇ ਇਲਜ਼ਾਮ ਲਾਇਆ ਹੈ ਕਿ ਖ਼ਾਲਸਾਈ ਝੰਡਾ ਲਹਿਰਾਉਣ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਦਲ ਖ਼ਾਲਸਾ ਨੇ ਇਸ ਪਬੰਦੀ ਨੂੰ ਸਰਕਾਰ ਦੀ ਦਮਨਕਾਰੀ ਨੀਤੀ ਅਤੇ ਹੱਕਾਂ ਨੂੰ ਕੁਚਲਣ ਦਾ ਕਦਮ ਦਸਦਿਆਂ ਕਿਹਾ ਕਿ ਕਲ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਕਰ ਕੇ ਅਗਲਾ ਫ਼ੈਸਲਾ ਕੀਤਾ ਜਾਵੇਗਾ। ਦਲ ਖ਼ਾਲਸਾ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪ੍ਰੋਗਰਾਮ ਨਾਂ ਤਾਂ ਫ਼ਿਰਕੂ ਹੈ ਅਤੇ ਨਾ ਹੀ ਅਮਨ ਤੇ ਕਾਨੂੰਨ ਲਈ ਕੋਈ ਖ਼ਤਰਾ।