ਟਵਿੱਟਰ ਪੱਖਪਾਤਪੂਰਣ ਮੰਚ, ਭਾਰਤ ਦੀ ਰਾਜਨੀਤੀ 'ਚ ਦਖ਼ਲ ਦੇ ਰਿਹੈ : ਰਾਹੁਲ 

ਏਜੰਸੀ

ਖ਼ਬਰਾਂ, ਪੰਜਾਬ

ਟਵਿੱਟਰ ਪੱਖਪਾਤਪੂਰਣ ਮੰਚ, ਭਾਰਤ ਦੀ ਰਾਜਨੀਤੀ 'ਚ ਦਖ਼ਲ ਦੇ ਰਿਹੈ : ਰਾਹੁਲ 

IMAGE


ਕਿਹਾ, ਟਵਿੱਟਰ ਨੇ ਮੇਰੇ 1.9 ਕਰੋੜ ਫ਼ਾਲੋਅਰਜ਼ ਦਾ ਹੱਕ ਖੋਹਿਆ

ਨਵੀਂ ਦਿੱਲੀ, 13 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਪਣਾ ਟਵਿੱਟਰ ਅਕਾਊਾਟ ਬੰਦ ਕੀਤੇ ਜਾਣ ਨੂੰ  ਲੈ ਕੇ ਸ਼ੁਕਰਵਾਰ ਨੂੰ  ਇਸ ਮਾਈਕ੍ਰੋਬਲਾਗਿੰਗ ਮੰਚ 'ਤੇ ਨਿਸ਼ਾਨਾ ਸਾਧਿਆ | ਰਾਹੁਲ ਨੇ ਦੋਸ਼ ਲਗਾਇਆ ਕਿ ਇਹ ਅਮਰੀਕੀ ਕੰਪਨੀ ਪੱਖਪਾਤਪੂਰਨ ਹੈ, ਇਹ ਭਾਰਤ ਦੀ ਰਾਜਨੀਤੀ ਪ੍ਰਕਿਰਿਆ 'ਚ ਦਖ਼ਲ ਦੇ ਰਹੀ ਹੈ ਅਤੇ ਸਰਕਾਰ ਦੇ ਕਹੇ ਅਨੁਸਾਰ ਚੱਲ ਰਹੀ ਹੈ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਟਵਿੱਟਰ ਵਲੋਂ ਜੋ ਕੀਤਾ ਗਿਆ ਹੈ, ਉਹ ਭਾਰਤ ਦੇ ਲੋਕਤੰਤਰੀ ਢਾਂਚੇ 'ਤੇ ਹਮਲਾ ਹੈ | ਜ਼ਿਕਰਯੋਗ ਹੈ ਕਿ ਟਵਿੱਟਰ ਨੇ ਰਾਹੁਲ ਗਾਂਧੀ, ਕਾਂਗਰਸ ਅਤੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਦੇ ਟਵਿੱਟਰ ਅਕਾਊਾਟ ਬੰਦ ਕਰ ਦਿਤੇ ਹਨ | 

ਕੁੱਝ ਦਿਨ ਪਹਿਲਾਂ ਹੀ ਦਿੱਲੀ 'ਚ ਜਬਰ ਜਿਨਾਹ ਅਤੇ ਕਤਲ ਦੀ ਪੀੜਤਾ 9 ਸਾਲਾ ਬੱਚੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਨ ਨੂੰ  ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਾਟ ਬੰਦ ਕਰ ਦਿਤਾ ਗਿਆ ਸੀ | ਦੂਜੇ ਪਾਸੇ ਟਵਿੱਟਰ ਨੇ ਕਿਹਾ ਹੈ ਕਿ ਉਸ ਨੇ ਇਹ ਕਦਮ ਨਿਯਮਾਂ ਦੇ ਅਧੀਨ ਚੁੱਕੇ ਹਨ | 
ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ  ਬਿਆਨ ਜਾਰੀ ਕਰ ਕੇ ਕਿਹਾ,''ਮੇਰਾ ਟਵਿੱਟਰ ਅਕਾਊਾਟ ਬੰਦ ਕਰ ਕੇ ਉਹ ਸਾਡੀ ਸਿਆਸੀ ਪ੍ਰਕਿਰਿਆ 'ਚ ਦਖ਼ਲ ਦੇ ਰਹੇ ਹਨ | ਇਕ ਕੰਪਨੀ ਸਾਡੀ ਰਾਜਨੀਤੀ ਦਾ ਦਾਇਰਾ ਤੈਅ ਕਰਨ ਲਈ ਅਪਣੇ ਕਾਰੋਬਾਰ ਦਾ ਉਪਯੋਗ ਕਰ ਰਹੀ ਹੈ | ਇਕ ਨੇਤਾ ਦੇ ਤੌਰ 'ਤੇ ਮੈਂ ਇਸ ਨੂੰ  ਪਸੰਦ ਨਹੀਂ ਕਰਦਾ |'' ਉਨ੍ਹਾਂ ਦਾਅਵਾ ਕੀਤਾ,''ਇਹ ਸਾਡੇ ਦੇਸ਼ ਦੇ ਲੋਕਤੰਤਰੀ ਢਾਂਚੇ 'ਤੇ ਹਮਲਾ ਹੈ | ਇਹ ਰਾਹੁਲ ਗਾਂਧੀ 'ਤੇ ਹਮਲਾ ਨਹੀਂ ਹੈ | ਸਿਰਫ਼ ਇਹ ਨਹੀਂ ਹੈ ਕਿ ਰਾਹੁਲ ਗਾਂਧੀ ਦਾ ਅਕਾਊਾਟ ਬੰਦ ਕਰ ਦਿਤਾ ਗਿਆ | ਮੇਰੇ ਕੋਲ 1.9 ਕਰੋੜ ਤੋਂ 2 ਕਰੋੜ ਦਰਮਿਆਨ ਫੋਲੋਅਰਜ਼ ਹਨ | ਤੁਸੀਂ ਉਨ੍ਹਾਂ ਨੂੰ  ਅਪਣੇ ਵਿਚਾਰ ਰੱਖਣ ਦੇ ਅਧਿਕਾਰ ਤੋਂ ਵਾਂਝੇ ਕਰ ਰਹੇ ਹੋ | ਤੁਸੀਂ ਇਹੀ ਕਰ ਰਹੇ ਹੋ |''