ਬੈਂਕਾਂ 'ਚ ਬਿਨਾਂ ਦਾਅਵੇਦਾਰਾਂ ਦੇ ਪਏ ਹਨ 40 ਹਜ਼ਾਰ ਕਰੋੜ, ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿਤਾ ਨੋਟਿਸ
ਬੈਂਕਾਂ 'ਚ ਬਿਨਾਂ ਦਾਅਵੇਦਾਰਾਂ ਦੇ ਪਏ ਹਨ 40 ਹਜ਼ਾਰ ਕਰੋੜ, ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿਤਾ ਨੋਟਿਸ
ਨਵੀਂ ਦਿੱਲੀ, 13 ਅਗੱਸਤ : ਸੁਪਰੀਮ ਕੋਰਟ ਨੇ ਇਕ ਪਟੀਸ਼ਨ 'ਤੇ ਕੇਂਦਰ ਸਰਕਾਰ, ਆਰਬੀਆਈ ਅਤੇ ਹੋਰ ਸਬੰਧਤ ਅਦਾਰਿਆਂ ਨੂੰ ਨੋਟਿਸ ਜਾਰੀ ਕੀਤਾ ਹੈ¢ ਖਬਰਾਂ ਅਨੁਸਾਰ ਇਸ ਪਟੀਸ਼ਨ ਵਿਚ ਨਿਵੇਸ਼ਕਾਂ ਅਤੇ ਜਮ੍ਹਾਂਕਰਤਾਵਾਂ ਦੀ ਮÏਤ ਤੋਂ ਬਾਅਦ ਲਾਵਾਰਸ ਪੈਸੇ ਦਾ ਮੁੱਦਾ ਉਠਾਇਆ ਗਿਆ ਹੈ, ਜਿਸ ਨੂੰ ਵੱਖ-ਵੱਖ ਰੈਗੂਲੇਟਰਾਂ ਦੁਆਰਾ ਅਪਣੇ ਕਬਜ਼ੇ ਵਿਚ ਲੈ ਲਿਆ ਜਾਂਦਾ ਹੈ ਅਤੇ ਇਹ ਰਕਮ ਕਦੇ ਵੀ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਤਕ ਨਹੀਂ ਪਹੁੰਚਦੀ ਹੈ¢
ਸੁਪਰੀਮ ਕੋਰਟ ਵਿਚ ਪਟੀਸ਼ਨਰ ਵਕੀਲ ਪ੍ਰਸ਼ਾਂਤ ਭੂਸ਼ਣ ਪੇਸ਼ ਹੋ ਰਹੇ ਹਨ¢ ਪਟੀਸ਼ਨ ਵਿਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਅਗਵਾਈ ਵਾਲੀ ਇਕ ਕੇਂਦਰੀਕ੍ਰਿਤ ਡੇਟਾ ਵੈਬਸਾਈਟ ਦੀ ਜ਼ਰੂਰਤ 'ਤੇ ਵੀ ਜ਼ੋਰ ਦਿਤਾ ਗਿਆ ਹੈ¢ ਇਸ ਵਿਚ ਮਿ੍ਤਕ ਬੈਂਕ ਖਾਤਾ ਧਾਰਕਾਂ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਵੇਗੀ¢
ਇਸ ਲਈ ਪਟੀਸ਼ਨ ਵਿੱਚ ਬੈਂਕ ਖਾਤਿਆਂ, ਬੀਮਾ, ਪੋਸਟ ਆਫਿਸ ਫੰਡ ਆਦਿ ਦੀ ਰਕਮ ਦਾ ਦਾਅਵਾ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ¢ ਪਟੀਸ਼ਨ 'ਚ ਸੁਪਰੀਮ ਕੋਰਟ ਨੂੰ ਅਜਿਹੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਜਨਤਕ ਲਾਵਾਰਸ ਫ਼ੰਡ ਦੀ ਰਕਮ ਨੂੰ ਸਰਕਾਰੀ ਫ਼ੰਡ 'ਚ ਜਾਣ ਤੋਂ ਰੋਕਿਆ ਜਾ ਸਕੇ¢
ਪਟੀਸ਼ਨ ਵਿੱਚ ਅਪੀਲ ਕੀਤੀ ਗਈ ਹੈ ਕਿ ਜਮ੍ਹਾਕਰਤਾਵਾਂ ਦੇ ਸਿਖਿਆ ਅਤੇ ਜਾਗਰੂਕਤਾ ਫੰਡ (456) ਕੋਲ ਮਾਰਚ 2021 ਤਕ 39,264.25 ਕਰੋੜ ਰੁਪਏ ਦੀ ਰਕਮ ਸੀ¢ ਫ਼ੰਡ ਵਿਚ 31 ਮਾਰਚ, 2020 ਤਕ ਸਿਰਫ਼ 33,114 ਕਰੋੜ ਰੁਪਏ ਸਨ¢ ਮਾਰਚ 2019 ਤਕ ਇਹ ਰਕਮ 18,381 ਕਰੋੜ ਰੁਪਏ ਸੀ¢
(ਏਜੰਸੀ)