ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੇ ਵੰਡੇ ਤਿਰੰਗੇ, 'ਹਰ ਘਰ ਤਿਰੰਗਾ' ਮੁਹਿੰਮ ਵਿਚ ਹੋਈ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੇ ਵੰਡੇ ਤਿਰੰਗੇ, 'ਹਰ ਘਰ ਤਿਰੰਗਾ' ਮੁਹਿੰਮ ਵਿਚ ਹੋਈ ਸ਼ਾਮਲ

image

ਅਹਿਮਦਾਬਾਦ, 13 ਅਗੱਸਤ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਨੇ ਅੱਜ ਗਾਂਧੀਨਗਰ ਸਥਿਤ ਅਪਣੀ ਰਿਹਾਇਸ਼ 'ਤੇ ਬੱਚਿਆਂ ਨੂੰ  ਰਾਸ਼ਟਰੀ ਝੰਡੇ ਵੰਡੇ ਅਤੇ 'ਹਰ ਘਰ ਤਿਰੰਗਾ' ਮੁਹਿੰਮ ਵਿਚ ਹਿੱਸਾ ਲਿਆ |
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਗਾਂਧੀਨਗਰ ਸਥਿਤ ਚਿਲਡਰਨ ਯੂਨੀਵਰਸਿਟੀ ਵਿਚ 100 ਫੁੱਟ ਉੱਚੇ ਝੰਡੇ ਦੇ ਥੰਮ 'ਤੇ ਵਿਸ਼ਾਲ ਤਿਰੰਗਾ ਲਹਿਰਾ ਕੇ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿਚ ਤਿੰਨ ਰੋਜ਼ਾ 'ਹਰ ਘਰ ਤਿਰੰਗਾ' ਮੁਹਿੰਮ ਦੀ ਸ਼ੁਰੂਆਤ ਕੀਤੀ | ਇਕ ਸਰਕਾਰੀ ਬਿਆਨ ਅਨੁਸਾਰ, ਇਸ ਮੁਹਿੰਮ ਦੇ ਹਿੱਸੇ ਵਜੋਂ ਹੀਰਾ ਬਾ ਨੇ ਅਪਣੀ ਰਿਹਾਇਸ਼ 'ਤੇ ਬੱਚਿਆਂ ਨੂੰ  ਰਾਸ਼ਟਰੀ ਝੰਡਾ ਭੇਟ ਕੀਤਾ ਅਤੇ ਉਨ੍ਹਾਂ ਨਾਲ ਤਿਰੰਗਾ ਲਹਿਰਾਇਆ | ਹੀਰਾ ਬਾ ਪ੍ਰਧਾਨ ਮੰਤਰੀ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਰਹਿੰਦੀ ਹੈ |        (ਏਜੰਸੀ)