ਤਿਰੰਗਾ ਲਹਿਰਾਉਣ ਲਈ ਘਰ ਦੀ ਛੱਤ 'ਤੇ ਚੜ੍ਹੇ ਬਜ਼ੁਰਗ ਦਾ ਤਿਲਕਿਆ ਪੈਰ, ਛੱਤ ਤੋਂ ਡਿੱਗਿਆ ਹੇਠਾਂ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਤੋੜਿਆ ਦਮ

photo

 

 ਪਾਲਘਰ: ਦੇਸ਼ 'ਚ ਹਰ ਪਾਸੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ, ਹਰ ਕੋਈ ਆਪਣੇ ਘਰਾਂ ਦੀਆਂ ਛੱਤਾਂ 'ਤੇ ਤਿਰੰਗਾ ਲਹਿਰਾ ਕੇ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ। ਪਰ ਮਹਾਰਾਸ਼ਟਰ ਦੇ ਪਾਲਘਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਤਿਰੰਗਾ ਲਹਿਰਾਉਣ ਲਈ ਘਰ ਦੀ ਛੱਤ 'ਤੇ ਚੜ੍ਹਿਆ ਬਜ਼ੁਰਗ ਵਿਅਕਤੀ ਹੇਠਾਂ ਡਿੱਗ ਗਿਆ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

 

 

ਪੁਲਿਸ ਨੇ ਦੱਸਿਆ ਕਿ ਜਵਾਹਰ ਦੇ ਰਾਜੇਵਾੜੀ ਨਿਵਾਸੀ ਲਕਸ਼ਮਣ ਸ਼ਿੰਦੇ ਦੀ ਉਮਰ 65 ਸਾਲ ਸੀ ਅਤੇ ਤਿੰਨ ਦਿਨਾਂ ਵਿਸ਼ੇਸ਼ ਮੁਹਿੰਮ ਹਰ ਘਰ 'ਤੇ ਤਿਰੰਗੇ ਹੇਠ ਰਾਸ਼ਟਰੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕਰਦੇ ਹੋਏ ਸਵੇਰੇ 8 ਵਜੇ ਆਪਣੇ ਘਰ ਦੀ ਛੱਤ ਤੋਂ ਡਿੱਗ ਗਿਆ।

 

ਡਿੱਗਣ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਜਵਾਹਰ ਦੇ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਉਸ ਨੂੰ ਬਾਅਦ ਵਿੱਚ ਨਾਸਿਕ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਨੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।