ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਰੂਬਰੂ ਹੋਏ ਪ੍ਰਧਾਨ ਮੰਤਰੀ

ਏਜੰਸੀ

ਖ਼ਬਰਾਂ, ਪੰਜਾਬ

ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਰੂਬਰੂ ਹੋਏ ਪ੍ਰਧਾਨ ਮੰਤਰੀ

image

ਨਵੀਂ ਦਿੱਲੀ, 13 ਅਗੱਸਤ : ਬਰਮਿੰਘਮ ਰਾਸਟਰਮੰਡਲ ਖੇਡਾਂ 'ਚ 61 ਤਮਗ਼ੇ ਜਿੱਤ ਕੇ ਵਾਪਸੀ ਕਰਨ ਵਾਲੇ ਭਾਰਤੀ ਦਲ ਨੂੰ  ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਖੇਡਾਂ ਦਾ ਸੁਨਹਿਰੀ ਦੌਰ ਦਸਤਕ ਦੇ ਰਿਹਾ ਹੈ ਅਤੇ ਅਸੀਂ ਚੰਗੇ ਪ੍ਰਦਰਸ਼ਨ 'ਤੇ ਸੰਤੁਸ਼ਟ ਹੋ ਕੇ ਚੁੱਪ ਕਰ ਕੇ ਨਹੀਂ ਬੈਠਣਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ 'ਤੇ ਭਾਰਤੀ ਦਲ ਦੀ ਮੇਜਬਾਨੀ ਕੀਤੀ | ਭਾਰਤੀ ਖਿਡਾਰੀਆਂ ਨੇ ਬਰਮਿੰਘਮ ਖੇਡਾਂ ਵਿਚ 22 ਸੋਨ, 16 ਚਾਂਦੀ ਅਤੇ 23 ਕਾਂਸੀ ਸਮੇਤ 61 ਤਮਗ਼ੇ ਜਿੱਤੇ |
ਖਿਡਾਰੀਆਂ ਨੂੰ  ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ''ਤੁਸੀਂ ਸਾਰੇ ਉੱਥੇ ਮੁਕਾਬਲਾ ਕਰ ਰਹੇ ਸੀ ਪਰ ਸਮੇਂ ਦੇ ਫਰਕ ਕਾਰਨ ਕਰੋੜਾਂ ਭਾਰਤੀ ਭਾਰਤ 'ਚ ਇੰਤਜ਼ਾਰ ਕਰ ਰਹੇ ਸਨ | ਦੇਰ ਰਾਤ ਤੱਕ ਦੇਸ ਵਾਸੀਆਂ ਦੀਆਂ ਨਜਰਾਂ ਤੁਹਾਡੀ ਹਰ ਕਾਰਵਾਈ 'ਤੇ ਟਿਕੀਆਂ ਹੋਈਆਂ ਸਨ | ਬਹੁਤ ਸਾਰੇ ਲੋਕ ਅਲਾਰਮ ਲਗਾ ਕੇ ਸੌਂਦੇ ਸੀ ਕਿ ਉਹ ਤੁਹਾਡੇ ਪ੍ਰਦਰਸਨ ਦੀ ਅਪਡੇਟ ਲੈਣਗੇ | ਖੇਡਾਂ ਪ੍ਰਤੀ ਇਸ ਰੁਚੀ ਨੂੰ  ਪ੍ਰਫੁੱਲਤ ਕਰਨ ਵਿਚ ਤੁਹਾਡੀ ਸਾਰਿਆਂ ਦੀ ਵੱਡੀ ਭੂਮਿਕਾ ਹੈ ਅਤੇ ਇਸ ਲਈ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋU |
ਉਹਨਾਂ ਕਿਹਾ ਕਿ ਇਸ ਵਾਰ ਸਾਡੇ ਪ੍ਰਦਰਸਨ ਦਾ ਇਮਾਨਦਾਰ ਮੁਲਾਂਕਣ ਸਿਰਫ ਮੈਡਲਾਂ ਦੀ ਗਿਣਤੀ ਨਾਲ ਸੰਭਵ ਨਹੀਂ ਹੈ | ਇਸ ਵਾਰ ਸਾਡੇ ਕਿੰਨੇ ਹੀ ਖਿਡਾਰੀ ਕਰੀਬੀ ਮੈਚ ਖੇਡਦੇ ਨਜਰ ਆਏ ਅਤੇ ਇਹ ਵੀ ਕਿਸੇ ਤਮਗ਼ੇ ਤੋਂ ਘੱਟ ਨਹੀਂ | ਪੁਆਇੰਟ ਇੱਕ ਸਕਿੰਟ ਦਾ ਅੰਤਰ ਰਹਿ ਗਿਆ ਹੋਵੇਗਾ ਪਰ ਅਸੀਂ ਉਸ ਨੂੰ  ਵੀ ਕਵਰ ਕਰਾਂਗੇ ਕਿਉਂਕਿ ਇਹ ਤੁਹਾਡੇ ਵਿਚ ਮੇਰਾ ਵਿਸਵਾਸ ਹੈ |
ਉਹਨਾਂ ਕਿਹਾ, Tਅਸੀਂ ਨਵੀਆਂ ਖੇਡਾਂ ਵਿਚ ਵੀ ਆਪਣੀ ਪਛਾਣ ਬਣਾ ਰਹੇ ਹਾਂ | ਹਾਕੀ ਵਿਚ ਜਿਸ ਤਰ੍ਹਾਂ ਅਸੀਂ ਆਪਣੀ ਵਿਰਾਸਤ ਨੂੰ  ਮੁੜ ਸੰਭਾਲ ਰਹੇ ਹਾਂ, ਉਸ ਲਈ ਮੈਂ ਦੋਵਾਂ ਟੀਮਾਂ ਦੀ ਮਿਹਨਤ ਅਤੇ ਕੋਸ਼ਿਸ਼ ਦੀ ਸਲਾਘਾ ਕਰਦਾ ਹਾਂU |
ਪੀਐਮ ਨੇ ਕਿਹਾ, Tਇਸ ਵਾਰ ਅਸੀਂ ਚਾਰ ਨਵੀਆਂ ਖੇਡਾਂ ਦੇ ਮੁਕਾਬਲੇ ਜਿੱਤਣ ਦਾ ਨਵਾਂ ਰਾਹ ਬਣਾਇਆ | ਲਾਅਨ ਬਾਲਾਂ ਤੋਂ ਲੈ ਕੇ ਅਥਲੈਟਿਕਸ ਤੱਕ ਬੇਮਿਸਾਲ ਪ੍ਰਦਰਸਨ ਕੀਤਾ ਗਿਆ ਹੈ, ਜਿਸ ਨਾਲ ਨੌਜਵਾਨਾਂ ਦੀ ਨਵੀਂ ਖੇਡਾਂ ਪ੍ਰਤੀ ਰੁਚੀ ਵਧ ਰਹੀ ਹੈ | ਇਸੇ ਤਰ੍ਹਾਂ ਸਾਨੂੰ ਨਵੀਆਂ ਖੇਡਾਂ ਵਿਚ ਪ੍ਰਦਰਸਨ ਵਿਚ ਸੁਧਾਰ ਕਰਦੇ ਰਹਿਣਾ ਹੋਵੇਗਾU | 
ਉਹਨਾਂ ਕਿਹਾ, ''ਇਹ ਸੁਰੂਆਤ ਹੈ ਅਤੇ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹਾਂ | ਭਾਰਤ ਦੀਆਂ ਖੇਡਾਂ ਦਾ ਸੁਨਹਿਰੀ ਦੌਰ ਦਸਤਕ ਦੇ ਰਿਹਾ ਹੈ | ਇਹ ਚੰਗੀ ਗੱਲ ਹੈ ਕਿ ਖੇਲੋ ਇੰਡੀਆ ਅਤੇ ਟਾਪਸ ਦੇ ਕਈ ਖਿਡਾਰੀਆਂ ਨੇ ਇਸ ਵਾਰ ਚੰਗਾ ਪ੍ਰਦਰਸਨ ਕੀਤਾ ਹੈ ਪਰ ਇਹਨਾਂ ਕੋਸਿ?ਸਾਂ ਨੂੰ  ਹੋਰ ਤੇਜ ਕਰਨਾ ਹੋਵੇਗਾ | ਕਿਸੇ ਵੀ ਪ੍ਰਤਿਭਾ ਨੂੰ  ਪਿੱਛੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਹ ਦੇਸ ਦੀ ਦੌਲਤ ਹੈ |U
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ  ਕਿਹਾ, Tਹੁਣ ਤੁਹਾਡੇ ਸਾਹਮਣੇ ਏਸੀਅਨ ਖੇਡਾਂ ਹਨ | ਤੁਸੀਂ ਬਹੁਤ ਤਿਆਰੀ ਕਰਦੇ ਹੋ | ਆਜਾਦੀ ਦੇ 75 ਸਾਲ ਪੂਰੇ ਹੋਣ 'ਤੇ ਮੈਂ ਤੁਹਾਨੂੰ ਦੇਸ ਦੀ ਨੌਜਵਾਨ ਪੀੜ੍ਹੀ ਨੂੰ  ਰੋਲ ਮਾਡਲ ਵਜੋਂ ਪ੍ਰੇਰਿਤ ਕਰਦੇ ਰਹਿਣ ਦੀ ਅਪੀਲ ਕਰਦਾ ਹਾਂU | 
ਪ੍ਰਧਾਨ ਮੰਤਰੀ ਨੇ ਕਿਹਾ, ''ਜਿਵੇਂ ਹਰ ਭਾਰਤੀ ਨੂੰ  ਤੁਹਾਡੇ ਨਾਲ ਜੁੜੇ ਹੋਣ 'ਤੇ ਮਾਣ ਹੈ, ਮੈਨੂੰ ਵੀ ਤੁਹਾਡੀ ਉਪਲਬਧੀ 'ਤੇ ਮਾਣ ਹੈ | ਦੋ ਦਿਨ ਬਾਅਦ ਦੇਸ ਦੀ ਆਜਾਦੀ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ | ਇਹ ਮਾਣ ਵਾਲੀ ਗੱਲ ਹੈ ਕਿ ਦੇਸ ਤੁਹਾਡੇ ਸਾਰਿਆਂ ਦੀ ਪ੍ਰੇਰਨਾਦਾਇਕ ਪ੍ਰਾਪਤੀ ਨਾਲ ਆਜਾਦੀ ਦੇ ਅੰਮਿ੍ਤ ਕਾਲ ਵਿਚ ਪ੍ਰਵੇਸ ਕਰ ਰਿਹਾ ਹੈ, ਅਸੀਂ ਮਿਲ ਕੇ ਜਿੱਤ ਦਾ ਤਿਉਹਾਰ ਮਨਾਵਾਂਗੇ | ਮੈਨੂੰ ਵਿਸਵਾਸ ਸੀ ਕਿ ਤੁਸੀਂ ਜਿੱਤ ਪ੍ਰਾਪਤ ਕਰੋਗੇ |  
                   (ਪੀਟੀਆਈ)