Singga
ਚੰਡੀਗੜ੍ਹ : ਪੰਜਾਬੀ ਗਾਇਕ ਸਿੰਘਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸਿੰਘਾ ਵਿਰੁੱਧ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਇਸਾਈ ਭਾਈਚਾਰੇ ਵੱਲੋਂ ਅਜਨਾਲਾ ਵਿਚ ਦਰਜ ਕਰਵਾਇਆ ਗਿਆ ਹੈ ਤੇ ਗਾਇਕ 'ਤੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਹਨ।
ਦਰਅਸਲ ਪਿਛਲੇ ਦਿਨੀਂ ਗਾਇਕ ਸਿੰਘਾ ਦਾ ਇੱਕ ਗਾਣਾ ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। ਗੀਤ ਵਿਚ ਗਾਇਕ ਨੇ ਇਸਾਈ ਭਾਈਚਾਰੇ ਦਾ ਪਹਿਰਾਵਾ ਦਿਖਾਇਆ ਸੀ ਜਿਸ ਨੂੰ ਲੈ ਕੇ ਹਾਲ ਹੀ 'ਚ ਗਾਇਕ ਦੇ ਖਿਲਾਫ਼ ਕਪੂਰਥਲਾ 'ਚ ਮੁਕੱਦਮਾ ਦਰਜ ਹੋਇਆ ਸੀ। ਇਸ ਤੋਂ ਬਾਅਦ ਹੁਣ ਸਿੰਘਾ ਦੇ ਖਿਲਾਫ਼ ਅਜਨਾਲਾ 'ਚ ਵੀ ਮਾਮਲਾ ਦਰਜ ਹੋ ਗਿਆ ਹੈ।