Operation Sindoor ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ 9 ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਵੀਰ ਚੱਕਰ ਨਾਲ ਸਨਮਾਨਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਗੀ ਸਮੇਂ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਮੈਡਲ

9 Indian Air Force officers awarded Vir Chakra for playing key role during Operation Sindoor

ਨਵੀਂ ਦਿੱਲੀ: ਆਪ੍ਰੇਸ਼ਨ ਸੰਧੂਰ ਵਿਚ ਮੁਰੀਦਕੇ ਅਤੇ ਬਹਾਵਲਪੁਰ ਵਿਚ ਅੱਤਵਾਦੀ ਸਮੂਹਾਂ ਦੇ ਹੈੱਡਕੁਆਰਟਰ ਅਤੇ ਪਾਕਿਸਤਾਨੀ ਫੌਜੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਲੜਾਕੂ ਪਾਇਲਟਾਂ ਸਮੇਤ 9 ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਜੰਗੀ ਸਮੇਂ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਮੈਡਲ ਹੈ। ਭਾਰਤੀ ਹਵਾਈ ਸੈਨਾ ਨੇ ਇਸ ਕਾਰਵਾਈ ਵਿਚ ਘੱਟੋ-ਘੱਟ ਛੇ ਪਾਕਿਸਤਾਨੀ ਜਹਾਜ਼ਾਂ ਨੂੰ ਵੀ ਡੇਗ ਦਿੱਤਾ ਸੀ। ਇਨ੍ਹਾਂ ਦੇ ਨਾਮਾਂ ਦੀ ਲਿਸਟ ਜਾਰੀ ਕੀਤੀ ਗਈ ਹੈ।

ਆਜ਼ਾਦੀ ਦਿਵਸ 'ਤੇ ਦੋ ਸੀਨੀਅਰ ਭਾਰਤੀ ਫੌਜ ਅਧਿਕਾਰੀਆਂ ਨੂੰ ਸਰਵੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿਚ 4 ਕੀਰਤੀ ਚੱਕਰ, 4 ਵੀਰ ਚੱਕਰ, 8 ਸ਼ੌਰਿਆ ਚੱਕਰ ਸ਼ਾਮਿਲ ਹਨ।