ਪਿੰਡ ਹਿੰਮਤਪੁਰਾ ਦੇ ਮੁੰਡਿਆਂ ਨੇ ਸਰਪੰਚ ਨੂੰ ਲਿਖਿਆ ਪੱਤਰ, ''ਸਾਡੇ ਵਿਆਹ ਕਰਵਾਓ, ਅਸੀਂ ਬਹੁਤ ਦੁਖੀ ਹੈ''
''ਲੋਕ ਸਾਨੂੰ ਛੜੇ ਕਹਿ ਕੇ ਕਰਦੇ ਤੰਗ ਪਰੇਸ਼ਾਨ''
ਮੋਗਾ: ਮੋਗਾ ਜ਼ਿਲਾ ਦੇ ਪਿੰਡ ਹਿੰਮਤਪੁਰਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਪਿੰਡ ਦੇ ਮੁੰਡਿਆਂ ਵੱਲੋਂ ਪਿੰਡ ਦੇ ਸਰਪੰਚ ਨੂੰ ਇੱਕ ਮੰਗ ਪੱਤਰ ਦਿੱਤਾ। ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦੀ ਉਮਰ 30 ਸਾਲ ਹੈ ਅਤੇ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ, ਜਲਦ ਤੋਂ ਜਲਦ ਉਹਨਾਂ ਦਾ ਵਿਆਹ ਕਰਵਾਇਆ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਕਰਨਗੇ।
ਪਿੰਡ ਦੇ ਸਰਪੰਚ ਬਾਦਲ ਸਿੰਘ ਨੇ ਕੈਮਰੇ ਮੂਹਰੇ ਬੋਲਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਜਿਨਾਂ ਨੇ ਮੇਰੀ ਵੋਟਾਂ ਵਿੱਚ ਮਦਦ ਕੀਤੀ ਸੀ ਉਹਨਾਂ ਨੇ ਮੈਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਲਿਖਿਆ ਹੈ ਕਿ ਉਹਨਾਂ ਦੀ ਉਮਰ 30 ਸਾਲ ਦੇ ਕਰੀਬ ਹੈ ਅਤੇ ਉਹ ਵਿਆਹ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਰ ਨੌਜਵਾਨਾਂ ਦਾ ਵਿਆਹ ਨਹੀਂ ਹੋ ਰਿਹਾ ਹੈ।
ਸਰਪੰਚ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਲਿਖਿਆ ਹੈ ਕਿ ਪਿੰਡ ਦੇ ਲੋਕ ਛੜੇ ਕਹਿ ਕੇ ਬੁਲਾ ਰਹੇ ਹਨ ਅਤੇ ਇਸ ਲਈ ਵਿਆਹ ਕਰਵਾਇਆ ਜਾਵੇ। ਪੱਤਰ ਵਿੱਚ ਲਿਖਿਆ ਹੈ ਕਿ ਜੇਕਰ ਸਾਡਾ ਵਿਆਹ ਨਾ ਕਰਵਾਇਆ ਗਿਆ ਤਾਂ ਵੱਡਾ ਸੰਘਰਸ਼ ਕਰਾਂਗੇ।