ਪਾਣੀ ਪੰਜ ਦਰਿਆਵਾਂ ਦਾ ਜ਼ਹਿਰੀ ਹੋ ਗਿਆ
ਸੂਬੇ ਦੇ ਜ਼ਹਿਰੀਲੇ ਹੋ ਰਹੇ ਪਾਣੀ ਨੂੰ ਲੈ ਕੇ ਜਿਥੇ ਅਦਾਰਾ ਸਪੋਕਸਮੈਨ ਨੇ 13 ਸਤੰਬਰ ਨੂੰ ਇਹ ਖ਼ੁਲਾਸਾ ਕੀਤਾ............
ਚੰਡੀਗੜ : ਸੂਬੇ ਦੇ ਜ਼ਹਿਰੀਲੇ ਹੋ ਰਹੇ ਪਾਣੀ ਨੂੰ ਲੈ ਕੇ ਜਿਥੇ ਅਦਾਰਾ ਸਪੋਕਸਮੈਨ ਨੇ 13 ਸਤੰਬਰ ਨੂੰ ਇਹ ਖ਼ੁਲਾਸਾ ਕੀਤਾ ਕਿ ਸੀ ਇਥੋਂ ਦੇ ਪਾਣੀ ਵਿਚ ਆਰਸੈਨਿਕ ਤੇ ਫ਼ਲੋਰਾਈਡ ਜਿਹੇ ਹਾਨੀਕਾਰਕ ਤੱਤ ਘੁਲ ਚੁੱਕੇ ਹਨ, ਉਥੇ ਹੁਣ ਹੋਰ ਵੀ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। 30 ਜੂਨ ਨੂੰ ਵਾਟਰ ਕਵਾਲਿਟੀ ਆਫ਼ ਪੰਜਾਬ ਨੂੰ ਲੈ ਕੇ ਜਾਰੀ ਹੋਈ ਰੀਪੋਰਟ ਮੁਤਾਬਕ ਸੂਬੇ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ 729 ਪਾਣੀ ਦੇ ਸਾਧਨਾ ਵਿਚ 356 ਵਿਚ ਹੈਵੀ ਮੈਟਲ ਪਾਏ ਗਏ ਹਨ।
ਇਸੇ ਤਰਾਂ ਬੇਸਿਕ ਪੈਰਾਂਮੀਟਰ ਤੋਂ 27 ਸਾਧਨ ਪ੍ਰਭਾਵਤ ਹਨ। ਕਵਾਲਟੀ ਪ੍ਰਭਾਵਤ ਸਕੀਮ 292 ਹਨ। ਜਦਕਿ 383 ਪਾਣੀ ਮਿਲਣ ਦੇ ਸਾਧਨ ਤੱਤ ਮਿਲਣ ਕਰ ਕੇ ਖਰਾਬ ਹੋ ਰਹੇ ਹਨ। ਪਾਣੀ ਮਿਲਣ ਦੇ ਇਹ ਸਾਧਨ ਟਿਊਬਵੈੱਲ, ਨਦੀ ਤੇ ਹੈਂਡਪੰਪ ਹਨ। ਜੇਕਰ ਰਾਜ ਦੇ ਕੁਲ 22 ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾ ਇਸ ਲੜੀ ਵਿਚ ਅੰਮ੍ਰਿਤਸਰ ਨੰਬਰ ਇਕ ਅਤੇ ਮੁਕਤਸਰ ਸਾਹਿਬ ਸਭ ਤੋਂ ਹੇਠਾਂ ਹੈ। ਮੁਕਤਸਰ ਲਈ ਇਹ ਚੰਗੀ ਗੱਲ ਹੈ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦਾ ਹਾਲ ਵੀ ਚਿੰਤਾਜਨਕ ਹੈ, ਇਥੇ ਵੀ ਕੁਲ 802 ਸਾਧਨਾਂ ਵਿਚੋਂ ਅੱਧੇ 406 ਸਹੀ ਨਹੀਂ ਹਨ। ਇਸੇ ਤਰਾਂ ਬਰਨਾਲਾ ਦੇ 124 ਸਾਧਨਾਂ ਵਿਚੋਂ 57 ਵਿਚ ਹੈਵੀ ਮੈਟਲ, 2 ਬੇਸਿਕ ਪੇਰਾਮੇਟਰ ਤੇ 46 ਗੁਣਵੱਤਾ ਪੱਖੋਂ ਤੇ 59 ਸਾਧਨ ਵੈਸੇ ਪ੍ਰਭਾਵਤ ਹੋ ਰਹੇ ਹਨ। ਬਠਿੰਡਾ ਦੇ 280 ਸਾਧਨਾਂ ਵਿਚੋਂ ਇਸ ਤਰਾਂ ਕ੍ਰਮਵਾਰ 29, 0, 14, 29, ਫ਼ਤਹਿਗੜ੍ਹ ਸਾਹਿਬ ਦੇ 280, 24, 74 , 73 ਤੇ 98 ਹਨ। ਫ਼ਾਜ਼ਿਲਕਾ 256 ਵਿਚੋਂ 88, 17, 60 ਤੇ 105 ਦਾ ਹੈ। ਫ਼ਰੀਦਕੋਟ ਵਿਚ 128 ਵਿਚੋਂ 5 , 13 , 6 ਤੇ 18 ਦੀ ਗਿਣਤੀ ਹੈ। ਫ਼ਿਰੋਜ਼ਪੁਰ 631 ਵਿਚੋਂ 215 , 82 , 182 ਤੇ 297 ,
ਗੁਰਦਾਸਪੁਰ ਦਾ ਹਾਲ 713 ਵਿਚ 271, 13, 148 ਤੇ 284 ਦਾ ਹੈ। ਹੁਸ਼ਿਆਰਪੁਰ 683 ਵਿਚੋਂ 97 , 30 , 60 ਤੇ 127, ਜਲੰਧਰ 734 ਵਿਚੋਂ 152, 5, 131 ਤੇ 157, ਕਪੂਰਥਲਾ 509 ਵਿਚ 83, 14, 85 ਤੇ 97 ਹਨ। ਲੁਧਿਆਣਾ 864 ਵਿਚੋਂ 121, 20, 120 ਤੇ 141, ਮਾਨਸਾ 170 ਵਿਚੋਂ 10, 4, 11 ਤੇ 14, ਮੋਗਾ ਵਿਚ 342, 154, 15, 145 ਤੇ 169 ਹਨ।
ਇਸੇ ਤਰਾਂ ਪਠਾਨਕੋਟ 228 ਵਿਚੋਂ 121, 3, 65 ਤੇ 124, ਪਟਿਆਲਾ 802 ਵਿਚੋਂ 185, 221, 297 ਤੇ 406, ਰੂਪਨਗਰ 395 ਵਿਚ , 18, 87, 168, ਸੰਗਰੂਰ 467 ਵਿਚੋਂ 115, 29 , 112 ਤੇ 144, ਐੱਸ ਏ ਐੱਸ ਨਗਰ 285 ਵਿਚੋਂ 23, 20, 33, 43, ਐੱਸਬੀਐੱਸ ਨਗਰ 306 ਵਿਚੋਂ 30, 0, 18 ਤੇ 30, ਤਰਨਤਾਰਨ 448 ਵਿਚ 171, 3, 113, 174 ਹੈ। ਮੁਕਤਸਰ ਦੇ ਸਾਰੇ 221 ਸਾਧਨ ਪੂਰੀ ਤਰਾਂ ਸਹੀ ਹਨ ਜੋ ਕਾਫ਼ੀ ਹੈਰਾਨ ਕਰਨ ਵਾਲਾ ਹੈ।