ਕੈਪਟਨ ਸਰਕਾਰ ਦਾ ਵੱਡਾ ਐਲਾਨ, ਨੌਜਵਾਨਾਂ ਨੂੰ ਦੀਵਾਲੀ ‘ਤੇ ਮਿਲਣਗੇ ਸਮਾਰਟ ਫੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਦੀਵਾਲੀ ਤਕ ਪੂਰਾ ਹੋ ਜਾਵੇਗਾ

Captain Amrinder Singh

ਚੰਡੀਗੜ੍ਹ: ਕੈਪਟਨ ਸਰਕਾਰ ਬਣਨ ਤੋਂ 3 ਸਾਲ ਬਾਅਦ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੋਟਾਂ ਮੌਕੇ ਪੰਜਾਬ ਦੇ ਲੋਕਾਂ ਨਾਲ ਕਈ ਵੱਡੇ-ਵੱਡੇ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਬਣਨ ‘ਤੇ ਕਿਸਾਨੀ ਕਰਜ਼ਾ ਮੁਆਫ਼ ਹੋਵੇਗਾ, ਨੌਜਵਾਨਾਂ ਨੂੰ ਸਮਾਰਟ ਫੋਨ ਦੇਵਾਂਗੇ, ਹਰ ਘਰ ‘ਚ ਇਕ ਨੌਕਰੀ ਦੇਵਾਂਗੇ, ਇਸ ਤਰ੍ਹਾਂ ਦੇ ਕਈਂ ਵਾਅਦੇ ਕਰਕੇ ਉਨ੍ਹਾਂ ਆਪਣੇ ਚੋਣ ਮੈਨੀਫ਼ੈਸਟੋ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀ।

ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਦੀਵਾਲੀ ਤਕ ਪੂਰਾ ਹੋ ਜਾਵੇਗਾ। ਪੰਜਾਬ ਸਰਕਾਰ ਦੀਵਾਲੀ 'ਤੇ ਨੌਜਵਾਨਾਂ ਨੂੰ ਸਮਾਰਟ ਫੋਨ ਗਿਫ਼ਟ ਕਰੇਗੀ। ਇਹ ਜਾਣਕਾਰੀ ਚੰਡੀਗੜ੍ਹ ਵਿਖੇ ਕਾਂਗਰਸੀ ਵਰਕਰ ਦੇ ਪੁਸਤਕ ਰਿਲੀਜ਼ ਸਮਾਗਮ 'ਚ ਪਹੁੰਚੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ 130 ਕਰੋੜ ਰੁਪਏ ਰਿਲੀਜ਼ ਕਰ ਦਿੱਤੇ ਗਏ ਹਨ ਅਤੇ ਟੈਂਡਰ ਵੀ ਲੱਗ ਗਿਆ ਹੈ।

ਜ਼ਿਕਰਯੋਗ ਹੈ ਕਿ ਕਾਂਗਰਸੀ ਵਰਕਰ ਵੇਦ ਪ੍ਰਕਾਸ਼ ਗੁਪਤਾ ਨੇ ਪੁਸਤਕ 'ਡਾਉਨ ਦਿ ਮੈਮਰੀ ਲੇਨ' 'ਚ ਆਪਣੇ 65 ਸਾਲਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ। ਇਸ ਮੌਕੇ ਖਾਸ ਤੌਰ 'ਤੇ ਪੁੱਜੇ ਮਨਪ੍ਰੀਤ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ 'ਚ ਨੈਤਿਕ ਕਦਰਾਂ-ਕੀਮਤਾਂ ਡਿੱਗ ਰਹੀਆਂ ਹਨ ਪਰ ਕੁਝ ਵੀ ਹੋ ਜਾਵੇ, ਕਿੰਨੇ ਵੀ ਉਤਰਾਅ-ਚੜ੍ਹਾਅ ਆ ਜਾਣ, ਕਦਰਾਂ-ਕੀਮਤਾਂ 'ਚ ਗਿਰਾਵਟ ਨਹੀਂ ਆਉਣੀ ਚਾਹੀਦੀ। ਪਾਰਟੀ ਵਰਕਰਾਂ ਨੂੰ ਇਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਤੇ ਗੁਰਤੀਰਥ ਕੋਟਲੀ ਵੀ ਹਾਜ਼ਰ ਸਨ।