ਹਰੀਆਂ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ, ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ
ਹਰੀਆਂ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ, ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ
image
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਸੇਵਾ ਸਿੰਘ): ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਮਹਾਂਮਾਰੀ ਨੇ ਸਾਰਾ ਕੁੱਝ ਦਾ ਸਤਿਆਨਾਸ ਕਰ ਕੇ ਰੱਖ ਦਿਤਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿਤਾ ਹੈ। ਬਾਜ਼ਾਰ ਵਿਚ ਹਰੇ ਮਟਰ 200 ਰੁਪਏ, ਸ਼ਿਮਲਾ ਮਿਰਚ 80, ਹੋਰ ਤਾਂ ਹੋਰ ਟਮਾਟਰਾਂ ਦੇ 80 ਰੁਪਏ ਭਾਅ ਨੇ ਪਿਆਜ਼ ਨੂੰ ਕਿਤੇ ਪਿੱਛੇ ਛੱਡ ਦਿਤਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਜਿਥੇ ਰੁਜ਼ਗਾਰ, ਕੰਮਕਾਰ ਠੱਪ ਹੋ ਗਏ ਹਨ, ਉੱਥੇ ਹੀ ਸਬਜ਼ੀਆਂ ਦੇ ਵਧੇ ਰੇਟਾਂ ਨੇ ਉਨ੍ਹਾਂ ਦਾ ਕਚੂਮਰ ਕੱਢ ਕੇ ਰੱਖ ਦਿਤਾ ਹੈ। ਸਥਾਨਕ ਸਬਜ਼ੀ ਵਿਕਰੇਤਾ ਰਾਜੂ ਨੂੰ ਜਦੋਂ ਇਨ੍ਹਾਂ ਵਧੇ ਰੇਟਾਂ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਅਸੀ ਕੀ ਕਰੀਏ, ਮੰਡੀ ਦੇ ਰੇਟ ਹੀ ਅਸਮਾਨੀ ਚੜ੍ਹੇ ਹੋਏ ਹਨ।