ਨਾਰਵੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

ਏਜੰਸੀ

ਖ਼ਬਰਾਂ, ਪੰਜਾਬ

ਨਾਰਵੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

image

ਨੌਰਵੇ, 13 ਸਤੰਬਰ (ਮਨਦੀਪ ਪੂਨੀਆ) : ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਉਸਲੋ ਅਤੇ ਗੁਰਦਵਾਰਾ ਨਾਨਕ ਨਿਵਾਸ ਲੀਅਰ ਨੌਰਵੇ ਵਿਖੇ ਸਿੱਖ ਸੰਗਤ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲਾਂ ਤੋਂ ਹਰ ਨਿੱਕਾ ਅਤੇ ਵੱਡਾ ਸਮਾਗਮ ਪ੍ਰਭਾਵਿਤ ਹੋਇਆ ਸੀ, ਪਰ ਹੁਣ ਤਕ ਵੀ ਸਾਰੀਆਂ ਧਾਰਮਕ ਸਮਾਜਕ ਸੰਸਥਾਵਾਂ ਉੱਪਰ ਕੋਰੋਨਾ ਸਬੰਧੀ ਹਦਾਇਤਾਂ ਲਾਗੂ ਹਨ ਜੋ ਕਿ ਪਿਛਲੇ ਸਾਲ ਨਾਲੋਂ ਕਾਫ਼ੀ ਰਾਹਤ ਵਾਲੀਆਂ ਹਨ। ਇਸੇ ਦੇ ਚਲਦੇ ਇਸ ਸਾਲ ਦਾ ਇਹ ਪਹਿਲਾ ਵੱਡਾ ਸਮਾਗਮ ਸੀ ਜਿਥੇ ਸੰਗਤਾਂ ਵੱਡੀ ਤਾਦਾਦ ਵਿਚ ਨਤਮਸਤਕ ਹੋਈਆਂ ਅਤੇ ਨਾਲ ਨਾਲ ਕੋਰੋਨਾ ਨਿਯਮਾਂ ਦੀ ਪਾਲਨਾ ਵੀ ਕਰਦੀਆਂ ਨਜ਼ਰ ਆਈਆਂ। 
   ਸਮਾਗਮ ਮੌਕੇ ਭਾਈ ਹਰਿੰਦਰਜੀਤ ਸਿੰਘ ਭਾਈ ਭੁਪਿੰਦਰ ਸਿੰਘ ਅਤੇ ਭਾਈ ਬਚਿੱਤਰ ਸਿੰਘ ਖਡੂਰ ਸਾਹਿਬ ਵਾਲੇ ਕੀਤਰਨੀ ਜਥੇ ਨੇ ਰੱਬੀ ਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂਦੁਆਰਾ ਪ੍ਰੰਬਧਕ ਕਮੇਟੀ ਵੱਲੋਂ ਆਈ ਸੰਗਤ ਦਾ ਕਰੋਨਾ ਨਿਯਮਾਂ ਦੀ ਪਾਲਨਾ ਕਰਨ ਅਤੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ । ਇਸ ਤੋਂ ਇਲਾਵਾ ਗੁਰੂ-ਘਰ ਉਸਲੋ ਵੱਲੋਂ ਆਉਣ ਵਾਲੀ 6 ਨਵੰਬਰ ਨੂੰ ਅੰਮ੍ਰਿਤਪਾਨ ਵੀ ਕਰਾਇਆ ਜਾਵੇਗਾ । ਭੋਗ ਸਮਾਗਮਾਂ ਤੋਂ ਬਾਅਦ ਗੁਰੂ ਕਾ ਲੰਗਰ ਵਰਤਾਇਆ ਗਿਆ ਜਿਸ ਦੀ ਸੇਵਾ ਪੱਤਰਕਾਰ ਡਿੰਪਾ ਵਿਰਕ ਅਤੇ ਜਰਨੈਲ ਸਿੰਘ ਦਿਉਲ ਦੇ ਪਰਵਾਰ ਵਲੋਂ ਲਈ ਗਈ ਸੀ ।