ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਸਾਈਕਲ 'ਤੇ ਕਿਸਾਨੀ ਹੱਕ 'ਚ ਪ੍ਰਚਾਰ ਕਰਕੇਅਪਣੇ ਪਿੰਡਪੁੱਜਾਜਗਤਾਰਸਿੰਘ
ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਸਾਈਕਲ 'ਤੇ ਕਿਸਾਨੀ ਹੱਕ 'ਚ ਪ੍ਰਚਾਰ ਕਰ ਕੇ ਅਪਣੇ ਪਿੰਡ ਪੁੱਜਾ ਜਗਤਾਰ ਸਿੰਘ
ਸਫ਼ਰ ਦੌਰਾਨ ਹੋਏ ਅਨੁਭਵ ਕਿਸਾਨਾਂ ਸਮੇਤ ਮੀਡੀਆ ਨਾਲ ਕੀਤੇ ਸਾਂਝੇ
ਕਾਲਾਂਵਾਲੀ, 13 ਸੰਤਬਰ (ਸੁਰਿੰਦਰ ਪਾਲ ਸਿੰਘ): ਦੇਸ਼ ਵਿਆਪੀ ਚਲ ਰਹੇ ਕਿਸਾਨ ਅੰਦੋਨਨ ਦੌਰਾਨ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ 50 ਦਿਨ ਸਾਈਕਲ ਤੇ ਕਿਸਾਨੀ ਦੇ ਹੱਕ ਵਿਚ ਸਫ਼ਰ ਕਰ ਕੇ ਮੰਡੀ ਕਾਲਾਂਵਾਲੀ ਵਿਖੇ ਪੁੱਜੇ ਪਿੰਡ ਨੌਰੰਗ ਤੇ ਨੌਜੁਆਨ ਜਗਤਾਰ ਸਿੰਘ ਦਾ ਦਾਅਵਾ ਹੈ ਕਿ ਉਹ ਦੇਸ਼ ਦੇ ਬਹੁਤ ਸਾਰੇ ਪ੍ਰਮੁੱਖ ਸੂਬਿਆਂ ਵਿਚੋਂ ਹੋ ਕੇ ਆਏ ਹਨ | ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਸਫ਼ਲਤਾ ਤੇ ਏਕਤਾ ਨਾਲ ਅੱਗੇ ਵਧ ਰਿਹਾ ਹੈ |
ਮੰਡੀ ਕਾਲਾਂਵਾਲੀ ਦੇ ਔਢਾਂ ਰੋਡ ਸਥਿਤ ਕ੍ਰਾਂਤੀਕਾਰੀ ਚੌਕ ਵਿਚ ਹੋ ਰਹੇ ਸਨਮਾਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਤਾਰ ਸਿੰਘ ਨੋਰੰਗ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਕਿਸਾਨਾਂ ਉਤੇ ਕਾਰਪੋਰੇਟੀ ਗਲਬਾ ਤੇਜ਼ੀ ਨਾਲ ਕੱਸਿਆ ਜਾ ਰਿਹਾ ਹੈ | ਉਨ੍ਹਾਂ ਇਹ ਸੰਕਲਪ ਦੁਹਰਾਇਆ ਕਿ ਕਿਸਾਨੀ ਏਕਤਾ ਨਾਲ ਤਿੰਨ ਕਾਲੇ ਕਾਨੂੰਨ ਜਲਦੀ ਰੱਦ ਹੋ ਜਾਣਗੇ | ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਚੜ੍ਹਦੀ ਕਲਾ ਵਿਚ ਹਨ | ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਕਿਸਾਨਾਂ ਵਲੋਂ ਮਿਲੇ ਪਿਆਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ | ਜਗਤਾਰ ਸਿੰਘ ਦਾ ਕਹਿਣਾ ਸੀ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਦੇ ਸਫ਼ਰ ਦੌਰਾਨ ਜੋ ਪਿਆਰ ਭਾਰਤ ਵਾਸੀਆਂ ਵਲੋਂ ਮਿਲਿਆ ਹੈ ਉਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ |
ਇਸ ਮੌਕੇ ਮੰਡੀ ਕਾਲਾਂਵਾਲੀ ਦੇ ਕ੍ਰਾਂਤੀਕਾਰੀ ਚੌਕ ਇਕੱਤਰ ਹੋਏ ਕਿਸਾਨਾਂ ਨੇ ਇਸ ਨੌਜਵਾਨ ਦਾ ਮਾਨ ਸਨਮਾਨ ਕਰਨ ਦੇ ਨਾਲ 'ਕਿਸਾਨੀ ਏਕਤਾ ਜ਼ਿੰਦਾਬਾਦ' ਅਤੇ 'ਇਨਕਲਾਬ ਜ਼ਿੰਦਾਬਾਦ ਸਾਡਾ ਏਕਾ ਜ਼ਿੰਦਾਬਾਦ' ਦੇ ਨਾਹਰੇ ਵੀ ਬੁਲੰਦ ਕੀਤੇ | ਇਸ ਮੌਕੇ ਨੌਜਵਾਨ ਜਗਤਾਰ ਸਿੰਘ ਨੌਰੰਗ ਦਾ ਸਨਮਾਨ ਕਰਨ ਵਾਲਿਆਂ ਵਿਚ ਬੀਕੇਯੂ ਚੜੂਨੀ ਦੇ ਪ੍ਰਧਾਨ ਸਵਰਨਜੀਤ ਸਿੰਘ, ਗੁਰਮੇਜ ਸਿੰਘ ਨੌਰੰਗ, ਤਜਿੰਦਰ ਸਿੰਘ, ਹਰਜਿੰਦਰ ਸਿੰਘ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਦੇਸੂਜੋਧਾ, ਸਵਰਨਜੀਤ ਸਿੰਘ ਨਾਰੰਗ ਤੇ ਹੋਰ ਸ਼ਾਮਲ ਸਨ |
ਜਗਦੀਪ ਸਿੰਘ ਰਾਮਸਰਾ, ਗੋਰਾ ਸਿੰਘ ਨੌਰੰਗ, ਬਿੰਦਰ ਸਿੰਘ ਨੌਰੰਗ ਅਮਰ ਸਿੰਘ ਸੋਨੀ ਔਢਾਂ ਕੈਂਚੀਆਂ ਵਾਲਾ ਸਮੇਤ ਵੱਡੀ ਮਾਤਰਾ ਵਿਚ ਕਿਸਾਨ ਸ਼ਾਮਲ ਸਨ |
ਤਸਵੀਰ-ਕਾਲਾਂਵਾਲੀ ਦੇ ਕ੍ਰਾਂਤੀਕਾਰੀ ਚੌਕ ਵਿਚ ਨੌਜਵਾਨ ਜਗਤਾਰ ਸਿੰਘ ਦਾ ਮਾਨ ਸਨਮਾਨ ਕਰਦੇ ਕਾਲਾਂਵਾਲੀ ਨਿਵਾਸੀ |