ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਵਿਰੋਧ ਜਾਰੀ, ਸੜਕਾਂ 'ਤੇ ਉੱਤਰੇ ਸ਼ਹੀਦਾਂ ਦੇ ਪਰਿਵਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਾਰਾ -144 ਲਾਗੂ ਹੋਣ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਬਾਗ ਦੇ ਅੱਗੇ ਰੋਕ ਦਿੱਤਾ ਗਿਆ ਤੇ ਸਾਰੇ ਲੋਕ ਬਾਹਰ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ

Opposition to renovation of Jallianwala Bagh continues, families of martyrs take to the streets

ਅੰਮ੍ਰਿਤਸਰ(ਸ਼ਰਵਨ) -  ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਲਈ ਵਿਰੋਧ ਲਗਾਤਾਰ ਜਾਰੀ ਹੈ। ਇਸੇ ਕੜੀ ਵਿਚ ਅੱਜ ਸਮੂਹ ਜਨਤਕ ਜਥੇਬੰਦੀਆਂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ‘ਭਰਾਵਾਂ ਦਾ ਢਾਬਾ’ ਤੋਂ ਜ਼ਲਿਆਂਵਾਲਾ ਬਾਗ ਤੱਕ ਰੋਸ ਮਾਰਚ ਕੱਢਿਆ।

ਇਸ ਦੇ ਨਾਲ ਹੀ ਧਾਰਾ -144 ਲਾਗੂ ਹੋਣ ਕਾਰਨ ਇਨ੍ਹਾਂ ਸਾਰਿਆਂ ਨੂੰ ਬਾਗ ਦੇ ਅੱਗੇ ਰੋਕ ਦਿੱਤਾ ਗਿਆ ਤੇ ਸਾਰੇ ਲੋਕ ਬਾਹਰ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਨਾਅਰੇਬਾਜ਼ੀ ਕਰ ਰਹੇ ਹਨ। ਦੱਸ ਦਈਏ ਕਿ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਵੀਨੀਕਰਨ ਨੂੰ ਲੈ ਕੇ ਸ਼ਹੀਦਾਂ ਦੇ ਪਰਿਵਾਰ ਬਹੁਤ ਨਾਰਾਜ਼ ਹਨ।

ਉਨ੍ਹਾਂ ਦਾ ਦੋਸ਼ ਹੈ ਕਿ ਸੁੰਦਰੀਕਰਨ ਦੀ ਆੜ ਵਿਚ ਸ਼ਹੀਦਾਂ ਨਾਲ ਜੁੜੀਆਂ ਨਿਸ਼ਾਨੀਆਂ ਨਾਲ ਛੇੜਛਾੜ ਕੀਤੀ ਗਈ ਹੈ। ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਵੀ ਬਦਲ ਦਿੱਤਾ ਗਿਆ ਹੈ, ਜਦੋਂ ਕਿ ਤੰਗ ਗਲੀ ਜਿਸ ਵਿਚੋਂ ਜਨਰਲ ਡਾਇਰ ਬਾਗ ਵਿਚ ਦਾਖਲ ਹੋਇਆ ਅਤੇ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਈਆਂ, ਉਸ ਗਲੀ ਨੂੰ ਵੀ ਗੈਲਰੀ ਬਣਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਪ੍ਰਦਰਸ਼ਨ ਮੌਕੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਵੀ ਤੈਨਾਤ ਹੈ।