‘ਅੱਬਾ ਜਾਨ’ ਕਹਿਣ ਵਾਲੇ ਹਜ਼ਮ ਕਰ ਜਾਂਦੇ ਸੀ ਗ਼ਰੀਬਾਂ ਦਾ ਰਾਸ਼ਨ

ਏਜੰਸੀ

ਖ਼ਬਰਾਂ, ਪੰਜਾਬ

‘ਅੱਬਾ ਜਾਨ’ ਕਹਿਣ ਵਾਲੇ ਹਜ਼ਮ ਕਰ ਜਾਂਦੇ ਸੀ ਗ਼ਰੀਬਾਂ ਦਾ ਰਾਸ਼ਨ

image

ਲਖਨਊ, 13 ਸਤੰਬਰ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੰਬੋਧਨ ਦੌਰਾਨ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਾਲ 2017 ਤੋਂ ਪਹਿਲਾਂ ‘ਅੱਬਾ ਜਾਨ’ ਕਹਿਣ ਵਾਲੇ ਗ਼ਰੀਬਾਂ ਦਾ ਰਾਸ਼ਨ ਹਜ਼ਮ ਕਰ ਜਾਂਦੇ ਸੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹੈ। ਵਿਰੋਧੀ ਨੇਤਾਵਾਂ ਤੋਂ ਇਲਾਵਾ ਆਮ ਲੋਕ ਵੀ ਇਸ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਦਰਅਸਲ ਯੋਗੀ ਆਦਿਤਿਆਨਾਥ ਕੁਸ਼ੀਨਗਰ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਇਸ ਦੌਰਾਨ ਉਹ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਸੀ। ਉਨ੍ਹਾਂ ਕਿਹਾ ਕਿ ਹੁਣ ਹਰ ਗ਼ਰੀਬ ਨੂੰ ਪਖ਼ਾਨੇ ਦਿਤੇ ਗਏ। ਉਨ੍ਹਾਂ ਲੋਕਾਂ ਨੂੰ ਪੁਛਿਆ ਕਿ ਕੀ ਤੁਹਾਨੂੰ ਹੁਣ ਰਾਸ਼ਨ ਮਿਲ ਰਿਹਾ ਹੈ? ਕੀ ਇਹ 2017 ਤੋਂ ਪਹਿਲਾਂ ਵੀ ਮਿਲਦਾ ਸੀ? ਇਸ ਦਾ ਜਵਾਬ ਦਿੰਦਿਆਂ ਯੋਗੀ ਨੇ ਕਿਹਾ ਕਿ ਉਦੋਂ ‘ਅੱਬਾ ਜਾਨ’ ਕਹਿਣ ਵਾਲੇ ਰਾਸ਼ਨ ਹਜ਼ਮ ਕਰ ਜਾਂਦੇ ਸੀ। ਉਦੋਂ ਕੁਸ਼ੀਨਗਰ ਦਾ ਰਾਸ਼ਨ ਨੇਪਾਲ ਅਤੇ ਬੰਗਲਾਦੇਸ਼ ਪਹੁੰਚਦਾ ਸੀ। ਅੱਜ ਜੇ ਕੋਈ ਗ਼ਰੀਬਾਂ ਦਾ ਰਾਸ਼ਨ ਨਿਗਲੇਗਾ ਤਾਂ ਉਹ ਜੇਲ ਜਾਵੇਗਾ।  (ਪੀਟੀਆਈ)