ਘਰੇਲੂ ਕਲੇਸ਼ ਤੋਂ ਤੰਗ ਆ ਕੇ ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੀਬ 5-6 ਸਾਲ ਪਹਿਲਾਂ ਹੋਇਆ ਸੀ ਮ੍ਰਿਤਕ

photo

 

ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਵਿਚ ਘਰੇਲੂ ਕਲੇਸ਼ ਤੋਂ ਤੰਗ ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਸੁਖਜਿੰਦਰ ਸਿੰਘ (27) ਵਜੋਂ ਹੋਈ ਹੈ ਮ੍ਰਿਤਕ ਦਾ ਕਰੀਬ  5-6 ਸਾਲ ਪਹਿਲਾਂ ਪਰਮਜੀਤ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਡਸਕਾ ਨਾਲ ਵਿਆਹ ਹੋਇਆ ਸੀ। 

ਇਹ ਵੀ ਪੜ੍ਹੋ: ਜਲੰਧਰ ਵਿਚ ਵੱਡੀ ਲੁੱਟ ਦੀ ਵਾਰਦਾਤ, ਸਾਧੂ ਬਣ ਕੇ ਆਏ ਪਾਖੰਡੀਆਂ ਨੇ 16 ਲੱਖ ਦੇ ਗਹਿਣੇ ਕੀਤੇ ਚੋਰੀ

 ਮ੍ਰਿਤਕ ਦੇ ਚਾਚੇ ਨੇ ਗੱਲਬਾਤ ਦੱਸਿਆ ਕਿ ਸੁਖਜਿੰਦਰ ਸਿੰਘ ਦੇ ਘਰਵਾਲੀ ਪਰਮਜੀਤ ਕੌਰ ਆਪਣੀ ਉਸਦੇ ਭਰਾ ਦੇ ਪਰਿਵਾਰ ਨੂੰ ਅਤੇ ਭਤੀਜੇ ਸੁਖਜਿੰਦਰ ਸਿੰਘ ਨੂੰ ਕਾਫੀ ਚਿਰ ਤੋਂ ਤੰਗ ਪ੍ਰੇਸ਼ਾਨ ਕਰ ਰਹੀ ਸੀ। ਬਿਆਨ ਕਰਤਾ ਨੇ ਦੱਸਿਆ ਕਿ ਉਸਦਾ ਭਤੀਜਾ ਸੁਖਜਿੰਦਰ ਸਿੰਘ ਉਸਨੂੰ ਅਕਸਰ ਦੱਸਦਾ ਹੁੰਦਾ ਸੀ ਕਿ ਉਹ ਦੁਖੀ ਹੈ।

ਇਹ ਵੀ ਪੜ੍ਹੋ: ਅਟਾਰੀ ਸਰਹੱਦ 'ਤੇ ਲਹਿਰਾਇਆ ਜਾਵੇਗਾ ਸਭ ਤੋਂ ਉੱਚਾ ਤਿਰੰਗਾ, 90 ਕਿਲੋ ਹੋਵੇਗਾ ਭਾਰਤੀ ਝੰਡੇ ਦਾ ਵਜ਼ਨ

ਲੰਘੀ 7, 8 ਸਤੰਬਰ ਨੂੰ ਰਾਤ ਦੇ ਕਰੀਬ ਪੌਣੇ ਨੌਂ ਵਜੇ ਉਸਦੇ ਭਤੀਜੇ ਸੁਖਜਿੰਦਰ ਸਿੰਘ ਦੇ ਨਾਲ ਉਸਦੀ ਪਤਨੀ ਪਰਮਜੀਤ ਕੌਰ ਉਸ ਨਾਲ ਝਗੜਾ ਕਰ ਰਹੀ ਸੀ । ਜਿਸ ਤੋਂ ਦੁਖੀ ਹੋ ਕੇ ਉਸਦੇ ਭਤੀਜੇ ਨੇ ਗੁੱਸੇ 'ਚ ਆ ਕੇ ਕੋਈ ਜ਼ਹਿਰੀਲੀ ਚੀਜ਼ ਪੀ ਲਈ,  ਜਿਸ ਨੂੰ ਅਸੀਂ ਉਸੇ ਸਮੇਂ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।