ਪੁਰਾਣੀ ਰੰਜਿਸ਼ ਤਹਿਤ ਪ੍ਰੋਪਰਟੀ ਡੀਲਰ ਦਾ ਚਾਕੂ ਮਾਰ ਕੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਕੀਲ ’ਤੇ ਲੱਗੇ ਕਤਲ ਦੇ ਇਲਜ਼ਾਮ

Property dealer stabbed to death over old enmity

Murder of a property dealer: ਪ੍ਰੋਪਰਟੀ ਡੀਲਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਡੀਲਰ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਹਨੀ ਵਜੋਂ ਹੋਈ ਹੈ। ਹਰਵਿੰਦਰ ਸਿੰਘ ਦੀ ਪਤਨੀ ਮੋਨਿਕਾ ਨੇ ਸ਼ਿਕਾਇਤ ਦਿੱਤੀ ਹੈ ਕਿ ਫਰੀਦਾਬਾਦ ਦੇ ਐਡਵੋਕੇਟ ਮੁਕੰਦ ਭਾਸਕਰ ਦੇ ਖਿਲਾਫ ਹੱਤਿਆ ਦੀ ਐਫਆਈਆਰ ਦਰਜ ਕੀਤੀ ਜਾਵੇ। ਪੁਲਿਸ ਨੇ ਦੋਸ਼ੀ ਭਾਸਕਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। 

ਮੋਨਿਕਾ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਪਤੀ ਅਤੇ ਭਾਸਕਰ ਦੇ ਵਿੱਚ ਪਹਿਲਾਂ ਵੀ ਝਗੜਾ ਹੋ ਚੁੱਕਿਆ ਹੈ। ਕਈ ਵਾਰ ਭਾਸਕਰ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੰਦਾ ਆ ਰਿਹਾ ਸੀ। ਮੋਨਿਕਾ ਨੇ ਦੋਸ਼ ਲਗਾਇਆ ਕਿ ਉਸਦੇ ਪਤੀ ਦੀ ਹੱਤਿਆ ਭਾਸਕਰ ਨੇ ਹੀ ਕੀਤੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਨੀ ਲੱਕੀ ਅਤੇ ਵਕੀਲ ਮੁਕੰਦ ਭਾਸਕਰ ਦੇਰ ਰਾਤ ਮਾਰਕੀਟ ਵਿੱਚ ਸ਼ਰਾਬ ਪੀਂਦੇ ਰਹੇ। ਤਿੰਨਾਂ ਨੂੰ ਕਈ ਲੋਕਾਂ ਨੇ ਸ਼ਰਾਬ ਪੀਂਦੇ ਦੇਖਿਆ ਵੀ ਸੀ। ਰਾਤ ਦੋ ਵਜੇ ਦੇ ਕਰੀਬ ਇਹਨਾਂ ਵਿੱਚ ਆਪਸੀ ਝਗੜਾ ਹੋ ਗਿਆ, ਜਿਸ ਦੀ ਪੁਲਿਸ ਹੈਲਪਲਾਈਨ ਨੂੰ ਸੂਚਨਾ ਵੀ ਦਿੱਤੀ ਗਈ। ਪੀਸੀਆਰ ਟੀਮ ਮੌਕੇ ’ਤੇ ਪਹੁੰਚੀ ਤਾਂ ਉੱਥੇ ਕੋਈ ਵੀ ਨਹੀਂ ਸੀ। 

ਹਰਵਿੰਦਰ ਸਿੰਘ ਰਾਤ 8 ਵਜੇ ਬੱਚਿਆਂ ਦੇ ਬੈਗ ਲੈਣ ਲਈ ਮਾਰਕੀਟ ਗਿਆ ਸੀ। ਸਵੇਰੇ 5 ਵਜੇ ਦੇ ਕਰੀਬ ਹਨੀ ਅਤੇ ਭਾਸਕਰ ਵਿੱਚ ਕਿਸੇ ਪੁਰਾਣੇ ਮਾਮਲੇ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਬਹਿਸ ਇੰਨੀ ਵੱਧ ਗਈ ਕਿ ਦੋਸ਼ੀ ਨੇ ਕਾਰ ਵਿੱਚੋਂ ਚਾਕੂ ਕੱਢ ਕੇ ਹਨੀ ਉੱਪਰ ਤਾਬੜ ਤੋੜ ਵਾਰ ਕਰ ਦਿੱਤੇ। ਬਚਾਅ ਲਈ ਆਇਆ ਲੱਕੀ ਅਤੇ ਦੋਸ਼ੀ ਵੀ ਚਾਕੂ ਨਾਲ ਜ਼ਖਮੀ ਹੋ ਗਿਆ। ਦੋਨੋਂ ਦੋਸਤ ਕਰੀਬ ਦੋ ਘੰਟੇ ਖੂਨ ਨਾਲ ਲੱਥ-ਪੱਥ ਮਾਰਕੀਟ ਵਿੱਚ ਡਿੱਗੇ ਮਿਲੇ। ਸਵੇਰੇ ਲੋਕਾਂ ਨੇ ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।