ਖੇਤੀ ਸੁਧਾਰਾਂ ਨਾਲ ਕਿਸਾਨਾਂ ਨੂੰ ਉੱਦਮੀ ਬਣਨ 'ਚ ਮਿਲੇਗੀ ਮਦਦ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਸੁਧਾਰਾਂ ਨਾਲ ਕਿਸਾਨਾਂ ਨੂੰ ਉੱਦਮੀ ਬਣਨ 'ਚ ਮਿਲੇਗੀ ਮਦਦ : ਮੋਦੀ

image

ਨਵੀਂ ਦਿੱਲੀ, 13 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਬਾਲਾ ਸਾਹਿਬ ਵਿਖੇ ਪਾਟਿਲ ਦੀ ਆਤਮਕਥਾ ਜਾਰੀ ਕੀਤੀ। ਉਨ੍ਹਾਂ ਖੇਤੀਬਾੜੀ ਅਤੇ ਸਹਿਕਾਰਤਾ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਅੰਨਦਾਤਾ ਦੀ ਭੂਮਿਕਾ ਤੋਂ ਅੱਗੇ ਉਦਮੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਉ ਕਾਨਫ਼ਰੰਸ ਰਾਹੀਂ ਅਯੋਜਤ ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਨੇ 'ਪ੍ਰਵਰ ਰੂਰਲ ਐਜੂਕੇਸ਼ਨ ਸੁਸਾਇਟੀ' ਦਾ ਨਾਂਅ ਬਦਲ ਕੇ 'ਲੋਕਨੇਤੇ ਡਾਕਟਰ ਬਾਲਾ ਸਾਹਿਬ ਵਿਖੇ ਪਾਟਿਲ ਪ੍ਰਵਾਰ ਰੂਰਲ ਐਜੁਕੇਸ਼ਨ ਸੁਸਾਇਟੀ' ਵੀ ਰਖਿਆ। ਇਸ ਸਮਾਰੋਹ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਸਾਬਕਾ
ਮੁੱਖ
ਮੰਤਰੀ ਦਵਿੰਦਰ ਫ਼ੜਣਵੀਸ ਸਮੇਤ ਵਿਖੇ ਪਾਟਿਲ ਪਰਵਾਰ ਦੇ ਮੈਂਬਰ ਵੀ ਸ਼ਾਮਲ ਹੋਏ।
ਇਸ ਮੌਕੇ ਮੋਦੀ ਨੇ ਕਿਹਾ ਕਿ ਪਿੰਡ, ਗਰੀਬ, ਕਿਸਾਨਾਂ ਦਾ ਜੀਵਨ ਅਸਾਨ ਬਣਾਉਣਾ, ਉਨ੍ਹਾਂ ਦੇ ਦੁੱਖਾਂ ਨੂੰ ਘੱਟ ਕਰਨਾ ਵਿਖੇ ਪਾਟਿਲ ਦੇ ਜੀਵਨ ਦਾ ਮੁੱਖ ਮਕਸਦ ਰਿਹਾ।
ਪਿਛਲੀਆਂ ਸਰਕਾਰਾਂ 'ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਕ ਅਜਿਹਾ ਦੌਰ ਵੀ ਆਇਆ ਜਦੋਂ ਦੇਸ਼ ਕੋਲ ਢਿੱਡ ਭਰਨ ਲਈ ਲੋੜੀਂਦਾ ਅਨਾਜ ਨਹੀਂ ਸੀ। ਉਸ ਦੌਰ ਵਿਚ ਸਰਕਾਰਾਂ ਦਾ ਪੂਰਾ ਜ਼ੋਰ ਉਤਪਾਦਨ ਵਧਾਉਣ 'ਤੇ ਰਿਹਾ। ਉਨ੍ਹਾਂ ਕਿਹਾ ਕਿ ਉਤਪਾਦਕਤਾ ਦੀ ਚਿੰਤਾ ਵਿਚ ਸਰਕਾਰਾਂ ਦਾ ਧਿਆਨ ਕਿਸਾਨਾਂ ਦੇ ਫ਼ਾਇਦੇ ਵਲ ਗਿਆ ਹੀ ਨਹੀਂ। ਉਸ ਦੀ ਆਮਦਨੀ ਲੋਕ ਭੁੱਲ ਹੀ ਗਏ ਪਰ ਪਹਿਲੀ ਵਾਰ ਇਸ ਸੋਚ ਨੂੰ ਬਦਲਿਆ ਗਿਆ। ਦੇਸ਼ ਨੇ ਪਹਿਲੀ ਵਾਰ ਕਿਸਾਨਾਂ ਦੀ ਆਮਦਨ ਦੀ ਚਿੰਤਾ ਕੀਤੀ ਹੈ।
         ਉਹਨਾਂ ਨੇ ਕਿਹਾ ਚਾਹੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਲਾਗੂ ਕਰਨ ਦੀ ਗੱਲ ਹੋਵੇ ਜਾਂ ਉਸ ਨੂੰ ਵਧਾਉਣ ਦਾ ਫ਼ੈਸਲਾ ਜਾਂ ਬਿਹਤਰ ਫ਼ਸਲ ਬੀਮਾ, ਸਰਕਾਰਾਂ ਨੇ ਹਰ ਛੋਟੀ ਤੋਂ ਛੋਟੀ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।  (ਏਜੰਸੀ)

 ਮੋਦੀ ਨੇ ਜਾਰੀ ਕੀਤੀ ਸਾਬਕਾ ਕੇਂਦਰੀ ਮੰਤਰੀ ਬਾਲਾ ਸਾਹਿਬ ਵਿਖੇ ਪਾਟਿਲ ਦੀ ਆਤਮਕਥਾ