ਦੇਸ਼ ਦੀ ਜੀਡੀਪੀ 10.3 ਫ਼ੀ ਸਦੀ ਹੋਰ ਡਿੱਗੇਗੀ : ਆਈ.ਐਮ.ਐਫ਼

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਦੀ ਜੀਡੀਪੀ 10.3 ਫ਼ੀ ਸਦੀ ਹੋਰ ਡਿੱਗੇਗੀ : ਆਈ.ਐਮ.ਐਫ਼

image

ਨਵੀਂ ਦਿੱਲੀ, 13 ਅਕਤੂਬਰ : ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈ.ਐਮ.ਐਫ.) ਨੇ ਅੱਜ ਕਿਹਾ ਕਿ ਇਸ ਸਾਲ ਭਾਰਤ ਦੀ ਜੀਡੀਪੀ 'ਚ 10.3 ਫ਼ੀ ਸਦੀ ਹੋਰ ਗਿਰਾਵਟ ਆ ਸਕਦੀ ਹੈ। ਜਦਕਿ 2021 ਵਿਚ 8.8 ਫ਼ੀ ਸਦੀ ਦਾ ਵਾਧਾ ਵੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਜੂਨ ਵਿਚ ਆਈ.ਐਮ.ਐਫ. ਨੇ 4.5 ਫ਼ੀ ਸਦੀ ਦੇ ਗਿਰਾਵਟ ਦੀ ਭਵਿੱਖਬਾਣੀ ਕੀਤੀ ਸੀ। ਆਈ.ਐਮ.ਐਫ. ਨੇ ਅਪਣੇ ਦੋ-ਸਲਾਨਾ ਵਿਸ਼ਵ ਅਰਥਵਿਵਸਥਾ ਆਉਟਲੁੱਕ ਵਿਚ ਕਿਹਾ ਹੈ ਕਿ ਸਾਰੇ ਉਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਚਾਰੇ ਦੇ ਖੇਤਰਾਂ ਵਿਚ ਇਸ ਸਾਲ ਗਿਰਾਵਟ ਦੀ ਉਮੀਦ ਹੈ। ਇਸ ਵਿਚ ਭਾਰਤ ਅਤੇ ਇੰਡੋਨੇਸ਼ੀਆ ਵਰਗੀਆਂ ਵੱਡੀਆਂ ਅਰਥਵਿਵਸਥਾਵਾਂ ਸ਼ਾਮਲ ਹਨ, ਜੋ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।