ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਪਿਉ ਵਲੋਂ ਬੱਚੀ ਦੀ ਹੱਤਿਆ
ਛੇ ਕੁ ਮਹੀਨਿਆਂ ਦੀ ਮਾਸੂਮ ਬੇਟੀ ਨੂੰ ਕੰਧ 'ਚ ਮਾਰ ਕੇ ਮੁਕਾਉਣ ਦਾ ਦਰਦਨਾਕ ਮਾਮਲਾ ਦੇਖਣ ਨੂੰ ਮਿਲਿਆ ਹੈ।
ਬਠਿੰਡਾ- ਪੰਜਾਬ 'ਚ ਹੁਣ ਆਏ ਦਿਨ ਬਹੁਤ ਹੀ ਦਰਦਨਾਕ ਜਾਂ ਸ਼ਰਮਨਾਕ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ। ਜਿਸ ਦੇ ਚਲਦੇ ਅੱਜ ਤਾਜ਼ਾ ਮਾਮਲਾ ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਆਦਮਪੁਰਾ ਵਿਖੇ ਸਾਹਮਣੇ ਆਇਆ ਹੈ। ਆਦਮਪੁਰਾ 'ਚ ਬੀਤੀ ਰਾਤ ਇਕ ਪਿਉ ਵੱਲੋਂ ਆਪਣੀ ਛੇ ਕੁ ਮਹੀਨਿਆਂ ਦੀ ਮਾਸੂਮ ਬੇਟੀ ਨੂੰ ਕੰਧ 'ਚ ਮਾਰ ਕੇ ਮੁਕਾਉਣ ਦਾ ਦਰਦਨਾਕ ਮਾਮਲਾ ਦੇਖਣ ਨੂੰ ਮਿਲਿਆ ਹੈ।
ਇਸ ਘਟਣ ਦੌਰਾਨ ਪਤਨੀ ਤੇ ਸਹੁਰਾ ਵੀ ਜ਼ਖਮੀ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਲੜਕੀ ਦਾ ਪਿਤਾ ਪਿਛਲੇ ਕੁੱਝ ਸਮੇਂ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ ਤੇ ਬੀਤੇ ਦਿਨ ਹੀ ਬਠਿੰਡਾ ਤੋਂ ਦਿਮਾਗ਼ ਦੀ ਦਵਾਈ ਵੀ ਲੈ ਕੇ ਆਇਆ ਸੀ। ਪਰ ਪਤੀ ਨੇ ਮਾਸੂਮ ਜ਼ਖਮੀ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਵਾਲੇ ਆਪਣੀ ਹੀ ਪਤਨੀ ਅਤੇ ਸਹੁਰੇ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਹੈ। ਇਸ ਮਾਮਲੇ ਦੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ਮਾਮਲੇ ਤੇ ਫੈਸਲਾ ਲਿਆ ਜਾਵੇਗਾ।