ਵਿਧਾਨ ਸਭਾ ਦੇ ਸਾਹਮਣੇ ਔਰਤ ਨੇ ਖ਼ੁਦ ਨੂੰ ਲਗਾਈ ਅੱਗ, ਹਾਲਤ ਗੰਭੀਰ
ਵਿਧਾਨ ਸਭਾ ਦੇ ਸਾਹਮਣੇ ਔਰਤ ਨੇ ਖ਼ੁਦ ਨੂੰ ਲਗਾਈ ਅੱਗ, ਹਾਲਤ ਗੰਭੀਰ
image
ਲਖਨਊ, 13 ਅਕਤੂਬਰ : ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਔਰਤ ਨੇ ਅੱਜ ਵਿਧਾਨ ਸਭਾ ਦੇ ਸਾਹਮਣੇ ਅਪਣੇ ਆਪ ਨੂੰ ਅੱਗ ਗਲਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰਤ ਨੂੰ ਗੰਭੀਰ ਹਾਲਤ (60-70 ਫ਼ੀ ਸਦੀ ਸੜੀ ਹਾਲਤ) 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮਹਾਰਾਜਗੰਜ ਜ਼ਿਲ੍ਹੇ ਰਹਿਣ ਵਾਲੀ ਉਕਤ ਔਰਤ ਦਾ ਪਹਿਲਾ ਵਿਆਹ ਨਾਕਾਮ ਰਿਹਾ ਅਤੇ ਤਲਾਕ ਹੋ ਗਿਆ। ਔਰਤ ਨੇ ਉਸ ਤੋਂ ਬਾਅਦ ਆਸ਼ਿਫ਼ ਅਲੀ ਨਾਂ ਦੇ ਮੁੰਡੇ ਨਾਲ ਵਿਆਹ ਕਰਵਾਇਆ, ਜੋ ਕਿ ਰੁਜ਼ਗਾਰ ਦੇ ਸਿਲਸਿਲੇ 'ਚ ਸਾਊਦੀ ਅਰਬ ਚਲਾ ਗਿਆ ਪਿਛੋਂ ਸਹੁਰਾ ਪਰਵਾਰ ਉਸ ਨੂੰ ਅਪਣੇ ਘਰ ਨਹੀਂ ਰਹਿਣ ਦਿੰਦਾ। (ਏਜੰਸੀ)