ਲਖੀਮਪੁਰ ਖੇੜੀ ਹਿੰਸਾ ਮਾਮਲੇ ’ਚ

ਏਜੰਸੀ

ਖ਼ਬਰਾਂ, ਪੰਜਾਬ

ਲਖੀਮਪੁਰ ਖੇੜੀ ਹਿੰਸਾ ਮਾਮਲੇ ’ਚ

image

ਲਖਨਊ, 13 ਅਕਤੂਬਰ : ਐਸਆਈਟੀ ਨੇ ਲਖੀਮਪੁਰ ਖੇੜੀ ਮਾਮਲੇ ਦੇ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ ਦੇ ਘਰ ਸਫੀਰਨਾ ਨੋਟਿਸ ਨੂੰ ਸਦਰ ਪੁਰਾਣਾ ਕਿਲ੍ਹਾ, ਲਖਨਊ ਵਿਖੇ ਲਗਾ ਦਿਤਾ ਸੀ। ਐਸਆਈਟੀ ਨੇ ਅੰਕਿਤ ਦਾਸ ਨੂੰ ਬੁਧਵਾਰ ਨੂੰ ਲਖੀਮਪੁਰ ਸਥਿਤ ਕਾ੍ਰਈਮ ਬਰਾਂਚ ਦੇ ਦਫ਼ਤਰ ਵਿਚ ਅਪਣਾ ਬਿਆਨ ਦਰਜ ਕਰਨ ਦੇ ਹੁਕਮ ਦਿਤੇ ਸਨ। ਜਿਸ ਤੋਂ ਬਾਅਦ ਅੰਕਿਤ ਦਾਸ ਲਖੀਮਪੁਰ ਖੇੜੀ ਪਹੁੰਚਿਆ ਅਤੇ ਉਸਨੇ ਐਸਆਈਟੀ ਸਾਹਮਣੇ ਆਤਮ-ਸਮਰਪਣ ਕਰ ਦਿਤਾ। ਜਿਸ ਤੋਂ ਬਾਅਦ ਉਸ ਨੂੰ ਤੇ ਉਸ ਦੇ ਡਰਾਈਵਰ ਲਤੀਫ਼ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਉਸ ਤੋਂ ਪੁਲਿਸ ਲਾਈਨਜ਼ ਸਥਿਤ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿਚ ਪੁਛਗਿਛ ਕੀਤੀ ਜਾ ਰਹੀ ਹੈ। 
ਐਸਆਈਟੀ ਉਸ ਦੇ ਡਰਾਈਵਰ ਲਤੀਫ ਤੋਂ ਵੀ ਪੁਛਗਿਛ ਕਰ ਰਹੀ ਹੈ। ਲਖੀਮਪੁਰ ਹਿੰਸਾ ਵਿਚ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਮੋਨੂੰ ਤੋਂ ਬਾਅਦ, ਐਸਆਈਟੀ ਨੇ ਮੰਗਲਵਾਰ ਨੂੰ ਉਸ ਦੇ ਦੋਸਤ ਅੰਕਿਤ ਦਾਸ ਦੇ ਡਰਾਈਵਰ ਸ਼ੇਖਰ ਭਾਰਤੀ ਨੂੰ ਗਿ੍ਰਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ, ਕਿਸਾਨਾਂ ਨੇ ਮਾਮਲੇ ਵਿਚ ਆਸ਼ੀਸ਼ ਮਿਸ਼ਰਾ ਮੋਨੂੰ ਨਾਲ 15 ਅਣਪਛਾਤੇ ਲੋਕਾਂ ਦੇ ਨਾਂ ਲਏ ਹਨ। ਬੁਧਵਾਰ ਸਵੇਰੇ ਕਰੀਬ 10:15 ਵਜੇ ਲਖਨਊ ਦੇ ਸੰਪਰਕ ਕਰਨ ਵਾਲਾ ਅੰਕਿਤ ਦਾਸ ਕਈ ਵਕੀਲਾਂ ਦੇ ਨਾਲ ਲਖੀਮਪੁਰ ਪਹੁੰਚਿਆ ਅਤੇ ਪੁਲਿਸ ਲਾਈਨ ਵਿਚ ਐਸਆਈਟੀ ਦੇ ਸਾਹਮਣੇ ਪੇਸ਼ ਹੋਇਆ। ਕੁੱਝ ਸਮੇਂ ਬਾਅਦ, ਐਸਆਈਟੀ ਨੇ ਉਸਨੂੰ ਖੇੜੀ ਕੇਸ ਵਿਚ ਦੋਸ਼ੀ ਮੰਨਦੇ ਹੋਏ ਗਿ੍ਰਫ਼ਤਾਰ ਕਰ ਲਿਆ। ਐਸਆਈਟੀ ਅੰਕਿਤ ਦਾਸ ਤੋਂ ਕਰੀਬ 4 ਘੰਟੇ ਤੋਂ ਪੁਛਗਿਛ ਕਰ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਅੰਕਿਤ ਦਾਸ ਨੂੰ ਸੀਜੇਐਮ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਲਖੀਮਪੁਰ ਖੀਰੀ ਮਾਮਲੇ ਵਿਚ ਵਾਇਰਲ ਹੋਏ ਕਈ ਵੀਡਿਉਜ਼ ਵਿਚ, ਇਹ ਖ਼ਦਸ਼ਾ ਸੀ ਕਿ ਅੰਕਿਤ ਦਾਸ ਵੀ ਕਾਫ਼ਲੇ ਵਿਚ ਮੌਜੂਦ ਸੀ ਜਿਸ ਨੇ ਇਸ ਘਟਨਾ ਵਿਚ ਕਿਸਾਨਾਂ ਨੂੰ ਲਿਤਾੜਿਆ ਸੀ, ਜਿਸ ਤੋਂ ਬਾਅਦ ਐਸਆਈਟੀ ਉਸ ਦੀ ਭਾਲ ਕਰ ਰਹੀ ਸੀ। ਪੁਛਗਿਛ ਵਿਚ ਉਹ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦਾ ਸਾਥੀ ਦਸਿਆ ਜਾ ਰਿਹਾ ਹੈ। (ਏਜੰਸੀ)