ਅਬੋਹਰ 'ਚ ਵੱਡੀ ਵਾਰਦਾਤ, ਪੈਸੇ ਨਾ ਮਿਲਣ 'ਤੇ ਪਤੀ ਨੇ ਕੁਹਾੜੀ ਨਾਲ ਵੱਢੀ ਪਤਨੀ
ਬੱਚਿਆਂ ਸਾਹਮਣੇ ਘਟਨਾ ਨੂੰ ਦਿੱਤਾ ਅੰਜ਼ਾਮ
ਅਬੋਹਰ ( ਅਵਤਾਰ ਸਿੰਘ) ਅਬੋਹਰ ਦੇ ਨਾਲ ਲੱਗਦੇ ਪਿੰਡ ਖੈਰਪੁਰ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ( Major incident in Abohar) ਘਟਨਾ ਸਾਹਮਣੇ ਆਈ ਹੈ। ਜਿਥੇ ਪਤਨੀ ਵੱਲੋਂ ਪੈਸੇ ਨਾ ਮਿਲਣ 'ਤੇ ਪਤੀ ਨੇ ਬੱਚਿਆਂ ਸਾਹਮਣੇ ਆਪਣੀ ਪਤਨੀ ਨੂੰ ( Major incident in Abohar) ਕੁਹਾੜੀ ਨਾਲ ਵੱਢ ਦਿੱਤਾ।
ਹੋਰ ਵੀ ਪੜ੍ਹੋ: ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਏ ਨਵਜੋਤ ਸਿੱਧੂ
ਜਾਣਕਾਰੀ ਅਨੁਸਾਰ 30 ਸਾਲਾ ਰਮਾ ਦੇਵੀ ਆਪਣੇ ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਨਾਲ ਇੱਕ ਮਹੀਨਾ ਪਹਿਲਾਂ ਯੂਪੀ ਨਰਮੇ ਦੀ ਚੁਗਾਈ ਲਈ ਗਈ ਸੀ ਅਤੇ ਇੱਕ ਹਫ਼ਤੇ ਪਹਿਲਾਂ ਉਸਦਾ ਪਤੀ ਵੀ ( Major incident in Abohar) ਇੱਥੇ ਆ ਗਿਆ ਗਿਆ।
ਬੀਤੀ ਸ਼ਾਮ ਉਸਦੇ ਪਤੀ ਬਿੱਲੂ ਨੇ ਪੈਸੇ ਮੰਗੇ ਤਾਂ ਰਮਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪਤੀ ਨੇ ਗੁੱਸੇ ਵਿਚ ਆ ਕੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਦਿੱਤਾ।
ਹੋਰ ਵੀ ਪੜ੍ਹੋ: ਗਾਜ਼ੀਆਬਾਦ ਵਿੱਚ ਵੱਡਾ ਹਾਦਸਾ: ਟਾਇਰ ਫਟਣ ਨਾਲ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕ ਜ਼ਖਮੀ |
ਹਾਲਾਂਕਿ ਇਸ ਬਚਾਉਣ ਆਏ ਮ੍ਰਿਤਕ ਮਹਿਲਾ ਦੇ ਭਰਾ ਨੂੰ ਵੀ ਉਕਤ ਵਿਅਕਤੀ ਨੇ ਜ਼ਖ਼ਮੀ ਕਰ ਦਿੱਤਾ। ਮਹਿਲਾ ਨੂੰ ਸੱਟਾਂ ਜ਼ਿਆਦਾ ਲੱਗਣ ਕਾਰਨ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ ਜਿਥੇ ਉਸ ਨੇ ਦਮ ਤੋੜ ਦਿੱਤਾ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਦੋਸ਼ੀ ਪਤੀ ਫ਼ਰਾਰ ਦੱਸਿਆ ਜਾ ਰਿਹਾ ਹੈ।
ਹੋਰ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਚਰਨਜੀਤ ਚੰਨੀ