ਸਿਆਸੀ ਸੰਕਟ ਦੇ ਵਿਚਕਾਰ ਨਵਜੋਤ ਸਿੱਧੂ ਦੀ ਧੀ ਦਾ ਵੱਡਾ ਬਿਆਨ, 'ਪਾਪਾ ਲੜ ਰਹੇ ਵੱਡੀ ਲੜਾਈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪਾਪਾ ਭਾਵਨਾਤਮਕ ਹਨ ਕਿਉਂਕਿ ਉਹ ਦਰਦ ਮਹਿਸੂਸ ਕਰਦੇ'

Rabia Sidhu

 

 ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਹੈ।ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਫਿਰ ਨਵਜੋਤ ਸਿੰਘ ਸਿੱਧੂ ਨੇ  ਅਸਤੀਫੇ ਦੇ ਦਿੱਤਾ।  ਸਿੱਧੂ ਦੇ ਅਸਤੀਫੇ ਨੇ ਕਾਂਗਰਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ।

 

 

ਅਜਿਹੇ ਸਿਆਸੀ ਸੰਕਟ ਦੇ ਵਿੱਚਕਾਰ ਸਿੱਧੂ ਦੀ  ਧੀ ਰਾਬੀਆ ਦਾ ਬਿਆਨ ਸਾਹਮਣੇ ਆਇਆ ਹੈ। ਪਿਤਾ ਬਾਰੇ ਸਵਾਲ ਸੁਣ ਕੇ ਸਿੱਧੂ ਦੀ ਧੀ ਭਾਵੁਕ ਹੋ ਗਈ ਅਤੇ ਕਿਹਾ ਕਿ ਉਹ ਵੱਡੀ ਲੜਾਈ ਲੜ ਰਹੇ ਹਨ ਅਤੇ ਉਹ ਲੜਦੇ ਰਹਿਣਗੇ।

 

 

ਉਨ੍ਹਾਂ ਕਿਹਾ ਕਿ ਲੋਕ  ਕਈ ਵਾਰ ਸਮਝਦੇ ਨਹੀਂ। ਕੀ ਤੁਸੀਂ ਅਜਿਹੇ ਨੇਤਾ ਚਾਹੁੰਦੇ ਹੋ ਜੋ ਪੰਜਾਬ ਪ੍ਰਤੀ ਭਾਵੁਕ ਨਾ ਹੋਣ? ਪਾਪਾ ਭਾਵਨਾਤਮਕ ਹਨ ਕਿਉਂਕਿ ਉਹ ਦਰਦ ਮਹਿਸੂਸ ਕਰਦੇ ਹਨ। ਤੁਸੀਂ ਮੈਨੂੰ ਦੱਸੋ, ਕੀ ਅਜਿਹਾ ਨਹੀਂ ਹੋਣਾ ਚਾਹੀਦਾ? ਰਾਬੀਆ ਨੇ ਕਿਹਾ ਕਿ ਉਸ ਦੇ ਪਿਤਾ ਦਾ ਪੰਜਾਬ ਨਾਲ ਬਹੁਤ ਪਿਆਰ ਹੈ। ਉਨ੍ਹਾਂ ਇਹ ਗੱਲਾਂ ਇੱਕ ਪਾਰਕ ਦੇ ਉਦਘਾਟਨ ਦੌਰਾਨ ਮੀਡੀਆ ਨੂੰ ਕਹੀਆਂ