ਤਮਾਕੂ ਮੁਕਤ ਪੰਜਾਬ ਲਈ ਗਠਜੋੜ ਦੀ ਸ਼ਰੂਆਤ

ਏਜੰਸੀ

ਖ਼ਬਰਾਂ, ਪੰਜਾਬ

ਤਮਾਕੂ ਮੁਕਤ ਪੰਜਾਬ ਲਈ ਗਠਜੋੜ ਦੀ ਸ਼ਰੂਆਤ

image


ਤਮਾਕੂ ਨਸ਼ਿਆਂ ਦਾ ਪ੍ਰਵੇਸ਼ ਦੁਆਰ : 13.4 ਫ਼ੀ ਸਦੀ ਲੋਕ ਤਮਾਕੂ ਦੀ ਵਰਤੋਂ ਕਰਦੇ ਹਨ


ਚੰਡੀਗੜ੍ਹ, 13 ਅਕਤੂਬਰ (ਸੁਰਜੀਤ ਸਿੰਘ ਸੱਤੀ): ਕੌਲੀਸ਼ਨ ਫ਼ਾਰ ਤਮਾਕੂ ਮੁਕਤ ਪੰਜਾਬ ਦੀ ਸ਼ੁਰੂਆਤ ਇਥੇ ਇਕ ਰਾਜ ਪਧਰੀ ਮੀਟਿੰਗ ਦੌਰਾਨ ਕੀਤੀ ਗਈ ਜਿਸ ਵਿਚ ਪੰਜਾਬ ਭਰ ਤੋਂ ਗ਼ੈਰ-ਲਾਭਕਾਰੀ ਸੰਸਥਾਵਾਂ ਦੇ ਮੈਂਬਰਾਂ, ਵਿਅਕਤੀਗਤ ਅਧਿਕਾਰਾਂ ਦੇ ਕਾਰਕੁਨਾਂ ਅਤੇ ਸਮਾਜਕ ਕਾਰਕੁਨਾਂ ਨੇ ਭਾਗ ਲਿਆ | ਇਸ ਮੀਟਿੰਗ ਦਾ ਆਯੋਜਨ ਖੇਤਰ ਦੀ ਮੋਹਰੀ ਤਮਾਕੂ ਕੰਟਰੋਲ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵਲੋਂ ਕੀਤਾ ਗਿਆ |
ਇਸ ਮੌਕੇ ਡਾ: ਰਾਣਾ ਜੇ ਸਿੰਘ, ਡਿਪਟੀ ਰੀਜਨਲ ਡਾਇਰੈਕਟਰ, ਦੱਖਣ ਪੂਰਬੀ ਏਸ਼ੀਆ, ਦ ਯੂਨੀਅਨ ਨੇ ਕਿਹਾ, Tਤਮਾਕੂ ਨਸ਼ਿਆਂ ਦਾ ਇਕ ਪ੍ਰਵੇਸ਼ ਦੁਆਰ ਹੈ | ਪੰਜਾਬ ਦੀ ਜਵਾਨੀ ਨੂੰ  ਬਚਾਉਣ ਲਈ ਇਕੱਠੇ ਹੋਣ ਦੀ ਲੋੜ ਹੈ | ਕੈਂਸਰ, ਫੇਫੜਿਆਂ ਦੀ ਬਿਮਾਰੀ, ਕਾਰਡੀਓਵੈਸਕੁਲਰ ਬਿਮਾਰੀ ਅਤੇ ਸਟ੍ਰੋਕ ਸਮੇਤ ਕਈ ਪੁਰਾਣੀਆਂ ਬਿਮਾਰੀਆਂ ਲਈ ਤਮਾਕੂ ਵੀ ਇਕ ਪ੍ਰਮੁੱਖ ਜੋਖਮ ਦਾ ਕਾਰਨ ਹੈ | ਇਹ ਭਾਰਤ ਵਿਚ ਮੌਤ ਅਤੇ ਬਿਮਾਰੀ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ | ਕਈ ਤਰ੍ਹਾਂ ਦੇ ਤਮਾਕੂ ਉਤਪਾਦ ਬਹੁਤ ਘੱਟ ਕੀਮਤ 'ਤੇ ਉਪਲਬਧ ਹਨ ਅਤੇ ਇਸ ਲਈ ਨੌਜਵਾਨ ਇਸ ਦਾ ਸ਼ਿਕਾਰ ਹੋ ਜਾਂਦੇ ਹਨ |  ਇਸ ਸਮੇਂ ਪੰਜਾਬ ਵਿਚ 13.4% ਬਾਲਗ਼ ਅਤੇ 5.7% ਬੱਚੇ ਤਮਾਕੂ ਦੀ ਵਰਤੋਂ ਕਰਦੇ ਹਨ, ਜੋ ਕਿ ਆਬਾਦੀ ਦੇ ਹਿਸਾਬ ਨਾਲ ਇਕ ਵੱਡੀ ਗਿਣਤੀ ਹੈ |U
ਉਪਿੰਦਰ ਪ੍ਰੀਤ ਕੌਰ ਗਿੱਲ, ਡਾਇਰੈਕਟਰ- ਜੀਐਸਏ ਨੇ ਰਾਜ ਪਧਰੀ ਗਠਜੋੜ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਗਠਜੋੜ ਦਾ ਨਿਰਮਾਣ ਤਮਕੂ ਉਦਯੋਗ ਨੂੰ  ਨੰਗਾ ਕਰ ਕੇ, ਤਮਾਕੂ ਕੰਟਰੋਲ ਨੀਤੀਆਂ ਨੂੰ  ਸਮਰਥਨ ਦੇਣ ਅਤੇ ਅਪਣਾਉਣ ਲਈ ਲੋਕਾਂ ਨੂੰ  ਲਾਮਬੰਦ ਕਰ ਕੇ ਅਤੇ ਸਮਾਜਕ ਨਿਯਮਾਂ ਨੂੰ  ਬਦਲ ਕੇ, ਰਾਜ ਅਤੇ ਸਥਾਨਕ ਤਮਾਕੂ ਕੰਟਰੋਲ ਯਤਨਾਂ ਨੂੰ  ਵਧਾ ਸਕਦਾ ਹੈ | ਅਸੀਂ ਇਕੱਠੇ ਮਿਲ ਕੇ ਪੰਜਾਬ ਰਾਜ ਵਿਚ ਪ੍ਰਭਾਵੀ ਅਤੇ ਕੁਸ਼ਲ ਤਮਾਕੂ ਕੰਟਰੋਲ ਲਈ ਸਹਿਯੋਗ ਅਤੇ ਤਾਲਮੇਲ ਕਰ ਸਕਦੇ ਹਾਂ |
ਇਸ ਮੌਕੇ ਡਾ: ਰਾਕੇਸ਼ ਗੁਪਤਾ, ਸੇਵਾਮੁਕਤ ਡਾਇਰੈਕਟਰ ਸਿਹਤ ਸੇਵਾਵਾਂ, ਡਾ: ਮੋਨਿਕਾ ਸਿੰਘ ਡੀਨ ਚਿਤਕਾਰਾ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਬਚਪਨ ਬਚਾਉ ਅੰਦੋਲਨ
 ਤੋਂ ਗਜੇਂਦਰ ਨੌਟਿਆਲ, ਤਮਾਕੂ ਕੰਟਰੋਲ ਕਾਰਕੁੰਨ ਡਾ: ਸੁਰੇਲਾ, ਏਮਜ ਬਠਿੰਡਾ ਤੋਂ ਡਾ: ਮਧੁਰ ਵਰਮਾ, ਰਵੀ ਚੌਧਰੀ ਪੋਸਟ ਆਈ.ਸੀ.ਐਸ.ਡਬਲਯੂ, ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਆਦਿ ਸੱਭ ਨੇ ਗਠਜੋੜ ਨੂੰ  ਅਪਣਾ ਸਮਰਥਨ ਦੇਣ ਦਾ ਭਰੋਸਾ ਦਿਤਾ |