ਅਬੋਹਰ 'ਚ ਖੇਤਾਂ 'ਚ ਕੰਮ ਕਰਨ ਜਾ ਰਹੇ ਮਾਂ-ਪਿਓ ਤੇ ਧੀ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਈਕ ਤੇ ਕਾਰ ਦੀ ਆਪਸ ਵਿਚ ਹੋਈ ਭਿਆਨਕ ਟੱਕਰ

photo

 

ਅਬੋਹਰ: ਅਬੋਹਰ 'ਚ ਸ਼ਨੀਵਾਰ ਨੂੰ ਆਲਮਗੜ੍ਹ ਜਾ ਰਹੇ ਇਕ ਵਿਅਕਤੀ ਅਤੇ ਉਸ ਦੀ ਪਤਨੀ ਅਤੇ ਬੇਟੀ ਨੂੰ ਕਾਰ ਨੇ ਟੱਕਰ ਮਾਰ ਦਿਤੀ। ਜਿਸ ਕਾਰਨ ਤਿੰਨੋਂ ਸੜਕ 'ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: CBI ਵਲੋਂ ਪਾਸਪੋਰਟ ਫਰਜ਼ੀਵਾੜਾ ਮਾਮਲੇ 'ਚ 24 ਲੋਕਾਂ 'ਤੇ ਮਾਮਲਾ ਦਰਜ, 50 ਥਾਵਾਂ 'ਤੇ ਛਾਪੇਮਾਰੀ  

ਕੰਧਵਾਲਾ ਰੋਡ ਦੇ ਰਹਿਣ ਵਾਲੇ ਰਾਜ ਕੁਮਾਰ ਨੇ ਢਾਣੀ ਵਿਸ਼ਾਲਨਾਥ ਤੋਂ ਆਲਮਗੜ੍ਹ ਨੂੰ ਜਾਂਦੇ ਰਸਤੇ ’ਤੇ ਨਹਿਰ ਦੇ ਕੰਢੇ ਜ਼ਮੀਨ ਲਈ ਹੋਈ ਹੈ। ਅੱਜ ਸਵੇਰੇ ਉਹ ਆਪਣੀ ਪਤਨੀ ਰਾਜ ਅਤੇ ਬੇਟੀ ਜੋਤੀ ਨਾਲ ਮੋਟਰਸਾਈਕਲ 'ਤੇ ਨਹਿਰ ਨੇੜੇ ਖੇਤ ਨੂੰ ਜਾ ਰਿਹਾ ਸੀ। ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਤਿੰਨੋਂ ਸੜਕ 'ਤੇ ਡਿੱਗ ਕੇ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਇਜ਼ਰਾਈਲ ਵਿਚ ਫਸੇ ਭਾਰਤੀਆਂ ਦੀ ਘਰ ਵਾਪਸੀ ਜਾਰੀ; ਆਪਰੇਸ਼ਨ ਅਜੈ ਤਹਿਤ ਦੂਜੀ ਫਲਾਈਟ ਪਹੁੰਚੀ ਨਵੀਂ ਦਿੱਲੀ

ਘਟਨਾ ਤੋਂ ਬਾਅਦ ਕਾਰ ਚਾਲਕ ਨੇ ਖ਼ੁਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਡਾਕਟਰਾਂ ਅਨੁਸਾਰ ਰਾਜੂ ਦੇ ਕਾਫੀ ਸੱਟਾਂ ਲੱਗੀਆਂ ਹਨ, ਉਸ ਦੀ ਪਤਨੀ ਰਾਜ ਦੇ ਸਿਰ 'ਤੇ ਟਾਂਕੇ ਲੱਗੇ ਹਨ, ਜਦਕਿ ਉਸ ਦੀ ਬੇਟੀ ਜੋਤੀ ਦੀ ਲੱਤ ਟੁੱਟ ਗਈ ਹੈ। ਉਨ੍ਹਾਂ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।